84 ਕਤਲੇਆਮ-ਮਹੀਨੇ ‘ਚ ਜੁਆਬ ਦੇਣ ਨੂੰ ਕਿਹਾ

-ਪੰਜਾਬੀਲੋਕ ਬਿਊਰੋ
1984 ਸਿੱਖ ਕਤਲੇਆਮ ਦੇ ਪੀੜਤ ਹਰ ਸਰਕਾਰ ਵੱਲ ਇਨਸਾਫ ਦੀ ਆਸ ਨਾਲ ਤੱਕਦੇ ਆ ਰਹੇ ਨੇ, ਪਰ ਕਿਸੇ ਪਾਸਿਓਂ ਮਰਹਮ ਨਹੀਂ ਮਿਲੀ, ਸਿਰਫ ਚੋਣਾਂ ਨੇੜੇ ਹੀ ਇਸ ਮੁੱਦੇ ਨੂੰ ਉਭਾਰ ਕੇ ਵੋਟਾਂ ਕਸ਼ੀਦਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਹੁਣ ਸਿੱਖ ਕਤਲੇਆਮ ਦੇ ਮਾਮਲੇ ‘ਚ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ 4 ਹਫ਼ਤਿਆਂ ‘ਚ ਜਵਾਬ ਦਾਖਲ ਕਰਵਾਉਣ ਨੂੰ ਕਿਹਾ ਹੈ। ਕੋਰਟ ਸਰਕਾਰ ਨੂੰ ਇਨਸਾਫ ਵਿੱਚ ਦੇਰੀ ਨੂੰ ਲੈ ਕੇ ਝਾੜਾਂ ਵੀ ਪਾ ਚੁੱਕੀ ਹੈ।