ਪ੍ਰੇਮੀ ਜੋੜੇ ਦੀ ਮਦਦ ਦੇ ਸ਼ੱਕ ‘ਚ ਨੌਜਵਾਨ ਕਤਲ

ਕੁੜੀ ਦੇ ਭਰਾਵਾਂ ਨੇ ਕੀਤਾ ਕਾਰਾ
-ਪੰਜਾਬੀਲੋਕ ਬਿਊਰੋ
ਗੁਰੂ ਕੀ ਨਗਰੀ ਜਿਥੇ ਗੁਰਪੁਰਬ ਦੀਆਂ ਰੌਣਕਾਂ ਨਾਲ ਟਹਿਕ ਰਹੀ ਸੀ ਓਥੇ ਇਕ ਪਰਿਵਾਰ ਦੇ ਹਉਕੇ, ਸਿਸਕੀਆਂ ਫਿਜ਼ਾ ਨੂੰ ਗਮਗੀਨ ਕਰ ਰਹੇ ਸਨ, ਐਤਵਾਰ ਦੀ ਸ਼ਾਮ ਨੂੰ ਇਥੇ ਇਕ 28 ਕੁ ਸਾਲ ਦੇ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ, ਰਾਤ ਨੂੰ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕ ਮਨਜਿੰਦਰ ਸਿੰਘ ਕੁਝ ਦਿਨ ਪਹਿਲਾਂ ਮਲੇਸ਼ੀਆ ਤੋਂ ਆਇਆ ਸੀ, ਉਸ ਦੀ ਪਤਨੀ ਦਾ ਕੁਝ ਦਿਨਾਂ ਤੱਕ ਜਣੇਪਾ ਹੋਣਾ ਹੈ। ਹਮਲਾਵਰਾਂ ਨੂੰ ਸ਼ੱਕ ਸੀ ਕਿ ਮਨਜਿੰਦਰ ਸਿੰਘ ਤੇ ਉਸ ਦੇ ਪਰਿਵਾਰ ਨੇ ਇਕ ਪ੍ਰੇਮੀ ਜੋੜੇ ਨੂੰ ਘਰੋਂ ਭੱਜਣ ਵਿੱਚ ਮਦਦ ਕੀਤੀ ਹੈ, ਰੰਿਜ਼ਸ਼ ਦੇ ਚੱਲਦਿਆਂ ਉਸ ‘ਤੇ ਹਮਲਾ ਕੀਤਾ ਗਿਆ। ਹਮਲਾਵਰ ਘਰੋਂ ਭੱਜਣ ਵਾਲੀ ਕੁੜੀ ਦੇ ਭਰਾ ਤੇ ਉਸ ਦੇ ਦੋਸਤ ਹਨ। ਪ੍ਰੇਮੀ ਦੀ ਮਨਜਿੰਦਰ ਸਿੰਘ ਨਾਲ ਰਿਸ਼ਤੇਦਾਰੀ ਹੈ। ਹਮਲਾਵਰ ਜਾਂਦੇ ਹੋਏ ਮਨਜਿੰਦਰ ਦੀ ਸੋਨੇ ਦੀ ਚੈਨ ਤੇ ਐਕਸਚੇਂਜ ਕਰਵਾਉਣ ਲਈ ਲਿਆਂਦੀ ਕਰੰਸੀ ਵੀ ਲੈ ਗਏ। ਪੁਲਿਸ ਨੇ ਕੇਸ ਦਰਜ ਕੀਤਾ ਹੈ, ਪਰ ਕੋਈ ਗ੍ਰਿਫਤਾਰੀ ਨਹੀਂ ਹੋਈ।