ਨੋਟਬੰਦੀ ਮੁੱਦੇ ‘ਤੇ ਕੇਜਰੀ ਦਾ ਹੱਲਾਬੋਲ ਜਾਰੀ

ਕਿਹਾ-ਅਡਾਨੀ, ਅੰਬਾਨੀ ਤੋਂ ਹਿਸਾਬ ਕਿਉਂ ਨਹੀਂ??
-ਪੰਜਾਬੀਲੋਕ ਬਿਊਰੋ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਦੇ 500-1000 ਨੋਟਬੰਦੀ ਮਾਮਲੇ ਵਿੱਚ ਸੱਦੇ ਇਕ ਦਿਨਾ ਸੈਸ਼ਨ ਵਿੱਚ ਮੋਦੀ ਸਰਕਾਰ ‘ਤੇ ਜੰਮ ਕੇ ਹੱਲਾ ਬੋਲਿਆ। ਕੇਜਰੀਵਾਲ ਨੇ ਕਿਹਾ ਕਿ ਮੋਦੀ ਜੀ ਨੇ ਆਪਣੇ ਅਮੀਰ ਦੋਸਤਾਂ ਨੂੰ ਪਹਿਲਾਂ ਹੀ ਨੋਟਬੰਦੀ ਦੀ ਖਬਰ ਦੇ ਕੇ ਸਾਵਧਾਨ ਕਰ ਦਿੱਤਾ ਸੀ, ਉਹ ਗਰੀਬਾਂ ਦੇ ਦੁਸ਼ਮਣ ਹਨ। ਮੋਦੀ ਜੀ ਦੀ 97 ਸਾਲਾ ਮਾਂ ਬੈਂਕ ਦੀ ਕਤਾਰ ਵਿੱਚ ਲੱਗੀ, ਮੈਂ ਤਾਂ ਆਪਣੀ ਮਾਂ ਨੂੰ ਕਦੇ ਵੀ ਕਤਾਰ ਵਿੱਚ ਨਾ ਲਾਵਾਂ। ਕੇਜਰੀਵਾਲ ਨੇ ਸਵਾਲ ਕੀਤਾ ਕਿ ਮੋਦੀ ਜੀ ਅਡਾਨੀ, ਅੰਬਾਨੀ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੇ? ਆਪਣੀ ਧੀ ਦੇ ਵਿਆਹ ‘ਤੇ ਕਰੋੜਾਂ ਰੁਪਏ ਖਰਚਣ ਵਾਲੇ ਜਨਾਰਧਨ ਰੈਡੀ ਦੇ ਘਰ ਸੀ ਬੀ ਆਈ ਕਿਉਂ ਨਹੀਂ ਛਾਪੇ ਮਾਰਦੀ?
ਕੇਜਰੀਵਾਲ ਦੇ ਤਿੱਖੇ ਬੋਲਾਂ ‘ਤੇ ਭਾਜਪਾ ਵਿਧਾਇਕ ਵਿਜੇਂਦਰ ਗੁਪਤਾ ਨੇ ਹੰਗਾਮਾ ਕੀਤਾ, ਤਾਂ ਸਪੀਕਰ ਨੇ ਮਾਰਸ਼ਲਾਂ ਜ਼ਰੀਏ ਉਸ ਨੂੰ ਬਾਹਰ ਕਰ ਦਿੱਤਾ।