ਕਿਸਾਨਾਂ ਨੂੰ ਜ਼ਮੀਨ ਵਾਪਸ ਕਰੇਗੀ ਸਰਕਾਰ

ਐਸ ਵਾਈ ਐਲ ਮੁੱਦਾ
-ਪੰਜਾਬੀਲੋਕ ਬਿਊਰੋ
ਐਸ ਵਾਈ ਐਲ ਮੁੱਦੇ ਨੂੰ ਲੈ ਕੇ ਅੱਜ ਪੰਜਾਬ ਕੈਬਨਿਟ ਦੀ ਬੈਠਕ ਸੀ, ਜਿਸ ਬਾਰੇ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਨਹਿਰ ਲਈ ਕਿਸਾਨਾਂ ਤੋਂ ਐਕਵਾਇਰ ਕੀਤੀ ਜ਼ਮੀਨ ਵਾਪਸ ਮੋੜੇਗੀ। ਪੰਜਾਬ ਸਰਕਾਰ ਨੇ ਇਸ ਸੰਬੰਧੀ  ਪੁਰਾਣੇ ਨੋਟੀਫਿਕੇਸ਼ਨ ਨੂੰ ਵੀ ਡੀ ਨੋਟੀਫਾਈਡ ਕਰ ਦਿੱਤਾ , ਭਲਕੇ ਸਪੈਸ਼ਲ ਸੈਸ਼ਨ ਵਿੱਚ ਸਰਕਾਰ ਆਲ ਵਾਟਰ ਐਗ੍ਰੀਮੈਂਟ ਟਰਮੀਨੇਸ਼ਨ ਐਕਟ ਪਾਸ ਕਰ ਸਕਦੀ ਹੈ, ਜਿਸ ਮਗਰੋਂ ਪੰਜਾਬ ਦੇ ਦੂਜੇ ਸੂਬੇ ਨੂੰ ਦਿੱਤੇ ਜਾਣ ਵਾਲੇ ਪਾਣੀ ਦੇ ਪੈਂਡਿੰਗ ਤੇ ਚੱਲ ਰਹੇ ਐਗ੍ਰੀਮੈਂਟ ਰੱਦ ਹੋ ਸਕਦੇ ਨੇ, ਫਿਲਹਾਲ ਇਸ ਬਾਰੇ ਪੰਜਾਬ ਸਰਕਾਰ ਦੇ ਕਿਸੇ ਵੀ ਮੰਤਰੀ ਨੇ ਇਸ ਬਾਬਤ ਖੁੱਲ ਕੇ ਜਾਣਕਾਰੀ ਨਹੀਂ ਦਿੱਤੀ, ਮੀਡੀਆ ਨੂੰ ਵੇਟ ਐਂਡ ਵਾਚ ਲਈ ਕਿਹਾ ਹੈ।