• Home »
  • ਅੱਜ ਦੀ ਖਬਰ
  • » ਅੰਮ੍ਰਿਤਸਰ ਨੂੰ ਬਣਾਵਾਂਗੇ ਦੁਨੀਆ ਦਾ ਸਭ ਤੋਂ ਖੂਬਸੂਰਤ ਸ਼ਹਿਰ : ਸੁਖਬੀਰ ਬਾਦਲ (ਵੀਡੀਓ)

ਅੰਮ੍ਰਿਤਸਰ ਨੂੰ ਬਣਾਵਾਂਗੇ ਦੁਨੀਆ ਦਾ ਸਭ ਤੋਂ ਖੂਬਸੂਰਤ ਸ਼ਹਿਰ : ਸੁਖਬੀਰ ਬਾਦਲ (ਵੀਡੀਓ)

ਅੰਮ੍ਰਿਤਸਰ : ਅੰਮ੍ਰਿਤਸਰ ਨੂੰ ਸਿਫਤੀ ਦੇ ਘਰ ਦੇ ਨਾਲ-ਨਾਲ ਵਿਰਾਸਤੀ ਸ਼ਹਿਰ ਵਜੋਂ ਦਿਖਾਉਣ ਦਾ ਪੰਜਾਬ ਸਰਕਾਰ ਦਾ ਡ੍ਰੀਮ ਪ੍ਰਾਜੈਕਟ ਪਲਾਜ਼ਾ ਅੱਜ ਹਰ ਕਿਸੇ ਦੀ ਖਿੱਚ ਦਾ ਕੇਂਦਰ ਹੈ। ਮੰਗਲਵਾਰ ਨੂੰ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਇਸ ਹੈਰੀਟੇਜ ਪਲਾਜ਼ਾ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਰਾਸਤ-ਏ-ਖਾਲਸਾ ਤੋਂ ਬਾਅਦ ਇਸ ਪਲਾਜ਼ਾ ਨੂੰ ਪੰਜਾਬ ਸਰਕਾਰ ਦਾ ਦੂਜਾ ਵੱਡਾ ਪ੍ਰਾਜੈਕਟ ਦੱਸਿਆ। ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਅਗਲੇ ਪੰਜ ਸਾਲਾਂ ਦੇ ਅੰਦਰ ਅੰਮ੍ਰਿਤਸਰ ਨੂੰ ਹਰ ਕੀਮਤ ‘ਤੇ ਦੁਨੀਆ ਦਾ ਸਭ ਤੋਂ ਖੂਬਸੂਰਤ ਸ਼ਹਿਰ ਬਣਾਉਣ ਦਾ ਵਾਅਦਾ ਕੀਤਾ।