• Home »
  • ਅੱਜ ਦੀ ਖਬਰ
  • » ‘ਹਿੰਦੂਤਵ’ ਧਰਮ ਨਹੀਂ ‘ਤੇ ਸੁਪਰੀਮ ਨਹੀਂ ਕਰੇਗੀ ਵਿਚਾਰ

‘ਹਿੰਦੂਤਵ’ ਧਰਮ ਨਹੀਂ ‘ਤੇ ਸੁਪਰੀਮ ਨਹੀਂ ਕਰੇਗੀ ਵਿਚਾਰ

-ਪੰਜਾਬੀਲੋਕ ਬਿਊਰੋ
ਸਮਾਜ ਸੇਵਿਕਾ ਤੀਸਤਾ ਸੀਤਲਵਾੜ ਨੇ 1995 ਵਿੱਚ ਹਿੰਦੂਤਵ ਬਾਰੇ ਆਏ ਫੈਸਲੇ ‘ਤੇ ਦੁਬਾਰਾ ਵਿਚਾਰ ਕਰਨ ਲਈ ਸੁਪਰੀਮ ਕੋਰਟ ਵਿੱਚ ਦਰਖਾਸਤ ਦਿੰਦਿਆਂ ਮੰਗ ਕੀਤੀ ਸੀ ਕਿ ਪੰਜ ਸੂਬਿਆਂ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਰਾਜਨੀਤਕ ਪਾਰਟੀਆਂ ਨੂੰ ‘ਹਿੰਦੂਤਵ’ ਦੇ ਨਾਂ ‘ਤੇ ਵੋਟ ਮੰਗਣ ਤੋਂ ਰੋਕਿਆ ਜਾਵੇ।  ਪਰ ਅਦਾਲਤ ਨੇ ਇਸ ਪਹਿਲੂ ‘ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਹਿੰਦੂਤਵ’ ਨੂੰ ਧਰਮ ਦੀ ਬਜਾਏ ਜੀਵਨਸ਼ੈਲੀ ਦੱਸਣ ਵਾਲੇ ਫੈਸਲੇ ‘ਤੇ ਸੁਪਰੀਮ ਕੋਰਟ ਮੁੜ ਵਿਚਾਰ ਨਹੀਂ ਕਰੇਗਾ।  ਚੋਣਾਂ ਵਿੱਚ ਧਰਮ ਦੇ ਇਸਤੇਮਾਲ ਨਾਲ ਜੁੜੇ ਕਾਨੂੰਨ ‘ਤੇ ਸੁਣਵਾਈ ਕਰ ਰਹੀ 7 ਜੱਜਾਂ ਦੀ ਬੈਂਚ ਨੇ ਕਿਹਾ, ਕਿ“ਅਸੀਂ ਲੋਕ ਨੁਮਾਇੰਦਗੀ ਕਾਨੂੰਨ ਦੀ ਧਾਰਾ 123 (3) ‘ਤੇ ਸੁਣਵਾਈ ਕਰ ਰਹੇ ਹਾਂ।  ਇਸ ਵਿੱਚ ਚੋਣ ਫਾਇਦੇ ਲਈ ਧਰਮ, ਜਾਤੀ, ਭਾਈਚਾਰਾ ਤੇ ਭਾਸ਼ਾ ਦੇ ਇਸਤੇਮਾਲ ਨੂੰ ਗਲਤ ਮੰਨਿਆ ਗਿਆ ਹੈ।  ਕਿਸੇ ਪੁਰਾਣੇ ਫੈਸਲੇ ‘ਚ ਤੈਅ ਕਿਸੇ ਸ਼ਬਦ ਦੀ ਪਰਿਭਾਸ਼ਾ ਸਾਡਾ ਵਿਸ਼ਾ ਨਹੀਂ ਹੈ। ”
1995 ‘ਚ ਜਸਟਿਸ ਜੇ.ਐਸ. ਵਰਮਾ ਦੀ ਅਗਵਾਈ ਵਾਲੀ ਤਿੰਨ ਜੱਜਾਂ ਦੀ ਬੈਂਚ ਨੇ ਕਿਹਾ ਸੀ ਕਿ ‘ਹਿੰਦੂਤਵ’ ਨੂੰ ਕਿਸੇ ਧਰਮ ਨਾਲ ਨਹੀਂ ਜੋੜਿਆ ਜਾ ਸਕਦਾ।  ਇਹ ਸ਼ਬਦ ਧਰਮ ਦੀ ਬਜਾਏ ਭਾਰਤ ਵਿੱਚ ਵੱਸਣ ਵਾਲੇ ਲੋਕਾਂ ਦੀ ਜੀਵਨਸ਼ੈਲੀ ਨਾਲ ਜੁੜਿਆ ਹੈ।  ਬੈਂਚ ਦੀ ਇਸ ਪਰਿਭਾਸ਼ਾ ਮਗਰੋਂ ਮਹਾਰਾਸ਼ਟਰ ਦੇ ਤਤਕਾਲੀਨ ਮੁੱਖ ਮੰਤਰੀ ਮਨੋਹਰ ਜੋਸ਼ੀ ਸਣੇ ਸ਼ਿਵ ਸੈਨਾ-ਬੀਜੇਪੀ ਦੇ ਕਈ ਮੈਂਬਰਾਂ ਦੀ ਵਿਧਾਇਕੀ ਰੱਦ ਹੋਣ ਤੋਂ ਬਚ ਗਈ ਸੀ।