ਆਰ ਐਸ ਐਸ ਵਲੋਂ ਡੋਡਾ ਤੇ ਕਿਸ਼ਤਵਾੜ ‘ਚ ਰੈਲੀਆਂ

-ਪੰਜਾਬੀਲੋਕ ਬਿਊਰੋ
ਆਰ.ਐਸ.ਐਸ. ਵਲੋਂ ਜੰਮੂ-ਕਸ਼ਮੀਰ ਦੇ ਡੋਡਾ ਤੇ ਕਿਸ਼ਤਵਾੜ ਵਰਗੇ ਮੁਸਲਮ ਬਹੁਲ ਇਲਾਕਿਆਂ ‘ਚ ਰੈਲੀਆਂ ਕਰਵਾਈਆਂ ਜਾ ਰਹੀਆਂ ਨੇ, ਤੇ ਤਿੱਖੇ ਭਾਸ਼ਣ ਦਿੱਤੇ ਜਾ ਰਹੇ ਨੇ, ਜਿਸ ਨਾਲ ਇਥੇ ਤਣਾਅ ਪੈਦਾ ਹੋ ਰਿਹਾ ਹੈ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਤੇ ਨੈਸ਼ਨਲ ਕਾਨਫਰੰਸ ਦੇ ਪ੍ਰਮੁੱਖ ਆਗੂ ਫਾਰੂਕ ਅਬਦੁਲਾ ਨੇ ਵੀ ਕਿਹਾ ਹੈ ਕਿ ਆਰ.ਐਸ.ਐਸ. ਵਲੋਂ ਰੈਲੀਆਂ ਕਰਨ ਦਾ ਮਕਸਦ ਹਿੰਦੂ-ਮੁਸਲਿਮ ‘ਚ ਤਣਾਅ ਵਧਾਉਣਾ ਹੈ। ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਨਹੀਂ ਤਾਂ ਮਾਮਲਾ ਹੱਥੋਂ ਨਿਕਲ ਸਕਦਾ ਹੈ।