ਬਾਦਲ ਦਲ ਗੁੰਡਿਆਂ ਦੀ ਪਾਰਟੀ-ਕੇਜਰੀਵਾਲ

-ਪੰਜਾਬੀਲੋਕ ਬਿਊਰੋ
ਪੰਜਾਬ ਦੌਰੇ ਦੌਰਾਨ ਸੰਗਰੂਰ ਵਿੱਚ ਕੇਜਰੀਵਾਲ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਸੂਬੇ ‘ਚ ਅਮਨ ਕਾਨੂੰਨ ਦੀ ਸਥਿਤੀ ਬੇਹੱਦ ਗੰਭੀਰ ਹੈ, ਕੋਈ ਵੀ ਵਰਗ ਸੁਰੱਖਿਅਤ ਨਹੀਂ ਹੈ, ਕਿਉਂਕਿ ਪੁਲਿਸ ਅਕਾਲੀ ਭਾਜਪਾ ਸਰਕਾਰ ਦੇ ਦਬਾਅ ਹੇਠ ਕੰਮ ਕਰ ਰਹੀ ਹੈ। ਧੂਰੀ ਵਿੱਚ ਵੀ ਕੇਜਰੀਵਾਲ ਸਾਹਿਬ ਗਏ, ਤੇ ਅਕਾਲੀ ਕੌਂਸਲਰ ਦੇ ਹੱਥੋਂ ਮਾਰੇ ਗਏ ਪੱਤਰਕਾਰ ਦੇ ਘਰ ਗਏ, ਸਰਕਾਰ ਬਣਨ ‘ਤੇ ਮਦਦ ਦਾ ਭਰੋਸਾ ਦਿੱਤਾ। ਭਗਵੰਤ ਦੇ ਪਿੰਡ ਸਤੌਜ ਗਏ, ਕੰਬਾਇਨ ਵਿੱਚ ਕਰੰਟ ਆਉਣ ਨਾਲ ਜਾਨ ਗਵਾਉਣ ਵਾਲੇ ਤਿੰਨ ਗੱਭਰੂਆਂ ਦੇ ਪਰਿਵਾਰਾਂ ਕੋਲ ਅਫਸੋਸ ਕੀਤਾ। ਬਾਦਲ ਦਲ ਨੂੰ ਗੁੰਡਿਆਂ ਦੀ ਪਾਰਟੀ ਕਿਹਾ ਤੇ ਪੰਜਾਬ ਸਰਕਾਰ ਨੂੰ ਇਕ ਸੰਗਠਤ ਮਾਫੀਆ ਕਰਾਰ ਦਿੱਤਾ। ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਕਾਲੀ ਦਲ ਨੂੰ ਗੁੰਡਿਆਂ ਦੀ ਪਾਰਟੀ ਕਰਾਰ ਦਿੱਤਾ ਹੈ।  ਧੂਰੀ ਵਿੱਚ ਅਕਾਲੀ ਆਗੂ ਵੱਲੋਂ ਪੱਤਰਕਾਰ ਦੀ ਗੋਲੀ ਮਾਰ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਪੀੜਤ ਪਰਿਵਾਰ ਨਾਲ ਅਫਸੋਸ ਕਰਨ ਲਈ ਪਹੁੰਚੇ ਕੇਜਰੀਵਾਲ ਨੇ ਆਖਿਆ ਕਿ ਅਕਾਲੀ ਦਲ ਸੰਗਠਿਤ ਗੁੰਡਿਆਂ ਦੀ ਤਰਾਂ ਕੰਮ ਕਰ ਰਿਹਾ ਹੈ ਤਾਂ ਜੋ ਲੋਕਾਂ ਨੂੰ ਡਰਾ ਧਮਕਾ ਕੇ ਲੁੱਟ-ਖੁਸੱਟ ਕਰ ਸਕੇ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੀ ਤੁਰੰਤ ਆਰਥਿਕ ਮਦਦ ਕੀਤੀ ਜਾਵੇ ਤਾਂ ਜੋ ਉਹ ਦੀ ਬੇਟੀ ਦਾ ਵਿਆਹ ਹੋ ਸਕੇ।  ਨਾਲ ਹੀ ਉਹਨਾਂ ਪੀੜਤ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣ ਦੀ ਵੀ ਮੰਗ ਕੀਤੀ।