7 ਦਿਨਾਂ ‘ਚ ਕਸ਼ਮੀਰ ਹਮਲੇ ਦੀ ਮਿਲੀ ਧਮਕੀ!

ਹਿਸਾਰ (ਹਰਿਆਣਾ)— ਭਾਰਤ ਦੀ ਅੰਦਰੂਨੀ ਜਾਣਕਾਰੀ ਹਾਸਲ ਕਰਨ ਲਈ ਪਾਕਿਸਤਾਨੀ ਅੱਤਵਾਦੀ ਫੇਸਬੁੱਕ ਰਾਹੀਂ ਸੰਪਰਕ ਸਾਧਨ ਲੱਗੇ ਹਨ। ਅਜਿਹਾ ਹੀ ਇਕ ਮਾਮਲਾ ਹਿਸਾਰ ‘ਚ ਸਾਹਮਣੇ ਆਇਆ ਹੈ, ਜਿੱਥੇ ਫੇਸਬੁੱਕ ‘ਤੇ ਖੁਦ ਨੂੰ ਪਾਕਿਸਤਾਨੀ ਅੱਤਵਾਦੀ ਦੱਸਣ ਵਾਲੇ ਨੌਜਵਾਨ ਨੇ ਇਕ ਲੜਕੇ ਨਾਲ ਸੰਪਰਕ ਕੀਤਾ। 22 ਸਾਲ ਦੇ ਸੰਦੀਪ ਸੈਨੀ ਦੇ ਫੇਸਬੁੱਕ ‘ਤੇ ਸ਼ੁੱਕਰਵਾਰ ਸਵੇਰੇ ਲਗਭਗ 10 ਵਜੇ ਨਵਾਬ ਖਾਲਿਦ ਡਿੰਗ ਨਾਂ ਦੀ ਆਈ.ਡੀ. ਤੋਂ ਕਿਸੇ ਨੌਜਵਾਨ ਨੇ ਉਸ ਨੂੰ ਮੈਸੇਜ ਕੀਤਾ।