ਪਾਕਿਸਤਾਨ ‘ਚ ਤਾਲਿਬਾਨ ਦੇ ਛੇ ਅੱਤਵਾਦੀ ਢੇਰ

ਲਾਹੌਰ—ਪਾਕਿਸਤਾਨ ‘ਚ ਪੰਜਾਬ ਪ੍ਰਾਂਤ ਦੇ ਸ਼ੇਖਪੁਰਾ ਜ਼ਿਲੇ ‘ਚ ਪਾਕਿਸਤਾਨੀ ਕਾਨੂੰਨ ਲਾਗੂ ਏਜੰਸੀਆਂ ਦੇ ਦਫਤਰਾਂ ‘ਤੇ ਹਮਲੇ ਦੀ ਸਾਜਿਸ਼ ਰਚ ਰਹੇ ਛੇ ਤਾਲਿਬਾਨੀ ਅੱਤਵਾਦੀਆਂ ਨੂੰ ਅੱਜ ਸੁਰੱਖਿਆ ਫੋਰਸਾਂ ਨੇ ਮਾਰ ਸੁੱਟਿਆ। ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਅੱਤਵਾਦ ਨਿਰੋਧਕ ਵਿਭਾਗ ਦੀ ਇਕ ਟੀਮ ਨੇ ਪੁਲਸ ਦੇ ਨਾਲ ਮਿਲ ਕੇ ਸ਼ੇਖਪੁਰਾ ‘ਚ ਅੱਤਵਾਦੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ। ਸੀ.ਟੀ.ਡੀ ਨੇ ਕਿਹਾ ਕਿ ਛਾਪੇਮਾਰੀ ਦੌਰਾਨ ਅੱਤਵਾਦੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦਾ ਸੁਰੱਖਿਆ ਫੋਰਸਾਂ ਨੇ ਜਵਾਬ ਦਿੱਤਾ। ਜਵਾਬੀ ਕਾਰਵਾਈ ‘ਚ ਛੇ ਅੱਤਵਾਦੀ ਮਾਰੇ ਗਏ।