• Home »
  • ਅੱਜ ਦੀ ਖਬਰ
  • » ਨਵਜੋਤ ਸਿੰਘ ਸਿੱਧੂ ‘ਤੇ ਸਿਮਰਜੀਤ ਸਿੰਘ ਬੈਂਸ ਦਾ ਵੱਡਾ ਖੁਲਾਸਾ

ਨਵਜੋਤ ਸਿੰਘ ਸਿੱਧੂ ‘ਤੇ ਸਿਮਰਜੀਤ ਸਿੰਘ ਬੈਂਸ ਦਾ ਵੱਡਾ ਖੁਲਾਸਾ

ਲੁਧਿਆਣਾ : ਆਵਾਜ਼-ਏ-ਪੰਜਾਬ ਫਰੰਟ ਦੇ ਆਗੂ ਅਤੇ ਲੁਧਿਆਣਾ ਤੋਂ ਆਜ਼ਾਦ ਵਿਧਾਇਕ ਸਿਮਰਜੀਤ ਬੈਂਸ ਨੇ ਖੁਲਾਸਾ ਕੀਤਾ ਹੈ ਕਿ ਫਰੰਟ ਦੇ ਮੁਖੀ ਨਵਜੋਤ ਸਿੰਘ ਸਿੱਧੂ ਵਿਧਾਨ ਸਭਾ ਚੋਣਾਂ ਜ਼ਰੂਰ ਲੜਣਗੇ। ਲੁਧਿਆਣਾ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੈਂਸ ਨੇ ਕਿਹਾ ਕਿ ਫਰੰਟ ਦੇ ਆਗੂ ਇਕਜੁਟ ਹਨ ਜਦਕਿ ਵਿਰੋਧੀਆਂ ਵਲੋਂ ਝੂਠੀਆਂ ਅਫਵਾਹਾਂ ਉਡਾਈਆਂ ਜਾ ਰਹੀਆਂ ਹਨ।
ਬੈਂਸ ਮੁਤਾਬਕ ਆਵਾਜ਼-ਏ-ਪੰਜਾਬ ਦੇ ਸਾਰੇ ਆਗੂ ਚੋਣ ਮੈਦਾਨ ਵਿਚ ਜ਼ਰੂਰ ਉਤਰਣਗੇ। ਅੱਗੇ ਬੋਲਦੇ ਹੋਏ ਬੈਂਸ ਨੇ ਆਵਾਜ਼-ਏ-ਪੰਜਾਬ ਨੂੰ ਕਾਂਗਰਸ ਵਿਚ ਮਰਜ ਹੋਣ ਦੀ ਗੱਲ ਨੂੰ ਸਿਰਫ ਅਫਵਾਹ ਦੱਸਿਆ ਅਤੇ ਕਿਹਾ ਕਿ ਜਨਤਾ ਵਲੋਂ ਨਕਾਰੇ ਹੋਏ ਲੋਕ ਅਜਿਹੀਆਂ ਅਫਵਾਹਾਂ ਫੈਲਾਅ ਰਹੇ ਹਨ। ਉਨ੍ਹਾ ਫਰੰਟ ਦੇ ਆਗੂਆਂ ਵਿਚ ਕਿਸੇ ਤਰ੍ਹਾਂ ਦੇ ਮੱਤਭੇਦ ਤੋਂ ਇਨਕਾਰ ਕੀਤਾ ਹੈ।