2018 ‘ਚ ਕਈ ਘਟਨਾਵਾਂ ਸੁੱਖ ਦਾ ਅਹਿਸਾਸ ਕਰਵਾਉਣਗੀਆਂ ਤੇ ਕੁਝ ਕਰਨਗੀਆਂ ਹੈਰਾਨ

-ਅਮਨਪ੍ਰੀਤ
ਜਨਵਰੀ-ਫਰਵਰੀ
ਰੂਸ : ਇਨੀਂ ਦਿਨੀਂ ਜੇਕਰ ਤੁਸੀਂ ਰੂਸ ਵਿਚ ਹੋ ਤਾਂ ਕਲਪਨਾ ਕਰ ਸਕਦੇ ਹੋ ਕਿ ਤੁਸੀਂ ਸਾਊਥ ਪੋਲ ਦੀ ਤਰਾਂ ‘ਪੋਲ ਆਫ ਕੋਲਡ’ ਵਿਚ ਹੋ।
ਸੰਭਵ ਹੈ ਕਿ ਤੁਸੀਂ ਓਮਿਯਾਕੋਨ ਪਿੰਡ ਜਾਣ ਲਈ ਉਤਸ਼ਾਹਿਤ ਰਹੋ, ਜੋ ਇਨੀਂ ਦਿਨੀਂ ਧਰਤੀ ‘ਤੇ ਸਭ ਤੋਂ ਠੰਡਾ ਪਿੰਡ ਹੋ ਜਾਂਦਾ ਹੈ।
ਇੱਥੇ ਧਰਤੀ ਦੇ ਕਿਸੇ ਅਬਾਦੀ ਵਾਲੇ ਇਲਾਕੇ ਦੀ ਤੁਲਨਾ ਵਿਚ ਸਭ ਤੋਂ ਘੱਟ ਤਾਪਮਾਨ ਹੁੰਦਾ ਹੈ।
ਇੰਗਲੈਂਡ : ਇੱਥੇ ਅਕੈਡਮੀ ਆਫ ਆਰਟਸ ਵਿੱਚ ਚਾਰਲਸ ਪਹਿਲੇ ਦਾ ਕਲੈਕਸ਼ਨ ਦੇਖਣ ਨੂੰ ਮਿਲੇਗਾ। ਦੁਨੀਆਂ ਦੇ ਮੰਨੇ-ਪ੍ਰਮੰਨੇ ਹੋਰ ਕਲਾਕਾਰਾਂ ਦਾ ਕਲੈਕਸ਼ਨ ਵੀ ਉੱਥੇ ਦੇਖਣ ਨੂੰ ਮਿਲੇਗਾ।
ਫਰਵਰੀ
ਦੱਖਣ ਕੋਰੀਆ : ਇੱਥੇ ਵਿੰਟਰ ਓਲੰਪਿਕ ਹੋਵੇਗਾ, ਜਿਸ ਵਿਚ 100 ਤੋਂ ਵੱਧ ਗੋਲਡ ਮੈਡਲ ਪ੍ਰਦਾਨ ਕਰਨ ਦੇ ਨਾਲ ਹੀ ਕਈ ਨਵੇਂ ਰਿਕਾਰਡ ਬਣਨਗੇ। ਸਪੀਡ ਸਕੇਟਿੰਗ ਤੇ ਬਿਗ ਏਅਰ ਸਨੋਬੋਰਡਿੰਗ ਜਿਹੇ ਮੁਕਾਬਲਿਆਂ ਦੀਆਂ ਨਵੀਂਆਂ ਖੇਡਾਂ ਇੱਥੇ ਦਿਖਾਈ ਦੇਣਗੀਆਂ।
ਚੀਨ : ਇੱਥੇ ਦਾ ਨਵਾਂ ਸਾਲ ਇਸ ਵਾਰ ‘ਯੀਅਰ ਆਫ ਦਿ ਡੌਗ’ ਅਖਵਾਏਗਾ। ਇਸ ਦੇ ਬਾਵਜੂਦ ਬਹੁਤ ਘੱਟ ਆਸ ਹੈ ਕਿ ਜੂਨ ਵਿਚ ਯੂਲਿਨ ਸ਼ਹਿਰ ਵਿਚ ਡੌਗ ਮੀਟ ਫੈਸਟੀਵਲ ਨਹੀਂ ਹੋਵੇਗਾ। ਜੀਵਾਂ ਦੀ ਵਕਾਲਤ ਕਰਨ ਵਾਲੀ ਜਥੇਬੰਦੀ ਨੇ ਡੌਗ ਮੀਟ ‘ਤੇ ਅਸਥਾਈ ਪਾਬੰਦੀ ਦਾ ਸਵਾਗਤ ਕੀਤਾ ਹੈ।
ਮਾਰਚ
ਰੂਸ : ਰਾਸ਼ਟਰਪਤੀ ਵਲਾਦੀਮੀਰ ਪੁਤਿਨ ਜੇਕਰ ਰਾਸ਼ਟਰਪਤੀ ਚੋਣ ਵਿਚ ਜਿੱਤ ਜਾਂਦੇ ਹਨ, ਤਾਂ ਸਟਾਲਿਨ ਯੁੱਗ ਤੋਂ ਬਾਅਦ ਉਹ ਸਭ ਤੋਂ ਵੱਧ ਲੰਬੇ ਸਮੇਂ ਤੱਕ ਸ਼ਾਸਨ ਕਰਨ ਵਾਲੇ ਨੇਤਾ ਬਣ ਜਾਣਗੇ। ਉਨਾਂ ਦੇ ਆਲੋਚਕ ਐਲੇਕਸੇਈ ਨਾਵਾਲਨੀ ਨੇ ਰਾਸ਼ਟਰਪਤੀ ਚੋਣ ਲੜਨ ਦਾ ਵਾਅਦਾ ਕੀਤਾ ਹੈ।
ਹਾਂਗ-ਕਾਂਗ : 21 ਤੋਂ 31 ਤਰੀਕ ਤਕ ਇੱਥੇ ਅੰਤਰਰਾਸ਼ਟਰੀ ਆਰਟ ਮੇਲਾ ਲੱਗਣ ਵਾਲਾ ਹੈ, ਜੋ ਮਾਯਾਮੀ ਤੇ ਸਵਿਟਜ਼ਰਲੈਂਡ ਦੇ ਬੇਸਲ ਵਿਚ ਲੱਗਦਾ ਹੈ। ਇਸ ਦੇ ਨਾਲ ਹੀ ਹਾਂਗ-ਕਾਂਗ ਨੂੰ ਏਸ਼ੀਆ ਦੀ ਆਰਟ ਰਾਜਧਾਨੀ ਐਲਾਨਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਅਪ੍ਰੈਲ
ਮੋਰੱਕੋ : ਮਾਰੂਥਲ ਵਿਚ 251 ਕਿਲੋਮੀਟਰ ਦੌੜਨਾ ਬਹੁਤ ਮੁਸ਼ਕਲ ਹੁੰਦਾ ਹੈ। 6 ਤੋਂ 16 ਅਪ੍ਰੈਲ ਤੱਕ ਅਜਿਹਾ ਹੋਣ ਜਾ ਰਿਹਾ ਹੈ। ‘ਮੈਰਾਥਨ ਡੀਸ ਸੇਬਲਸ’ ਵਿਚ ਅੰਦਾਜ਼ਾ ਹੈ ਕਿ 32 ਹਜ਼ਾਰ ਗੈਲਨ ਪੀਣਯੋਗ ਪਾਣੀ ਦੀ ਖ਼ਪਤ ਹੋਵੇਗੀ।
ਫਰਾਂਸ : ਕਾਨ ਫਿਲਮ ਫੈਸਟੀਵਲ ਦੀ ਤਰਜ਼ ‘ਤੇ ਇੱਥੇ ਨਵਾਂ ਤਿਉਹਾਰ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਵਿਚ ਐੱਚਬੀਓ, ਐਮੇਜੋਨ, ਨੈਟਫਿਲਕਸ ਆਦਿ ਮਾਧਿਅਮਾਂ ‘ਤੇ ਦਿਖਾਈਆਂ ਜਾਣ ਵਾਲੀਆਂ 10 ਟੀਵੀ ਸੀਰੀਜ਼ ਦਾ ਪ੍ਰਦਰਸ਼ਨ ਹੋਵੇਗਾ। ਅਰਥਾਤ ਮਨੋਰੰਜਨ ਜਗਤ ਦੇ ਇਕ ਹੋਰ ਸਮਾਗਮ ਦੀ ਮੇਜ਼ਬਾਨੀ ਕਾਨ ਸ਼ਹਿਰ ਕਰੇਗਾ।
ਮਈ
ਅਮਰੀਕਾ : ਬਹਾਮਾਸ ਆਈਲੈਂਡ ‘ਤੇ ਇਸ ਵਾਰ ਵੀ ਫਾਇਰੇ ਫੈਸਟੀਵਲ ਹੋਵੇਗਾ, ਜੋ ਸੰਗੀਤ ਸਮਾਗਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉੱਥੇ ਮਸ਼ਹੂਰ ਰਾਕ ਬੈਂਡ, ਸੈਲੇਬ੍ਰਿਟੀ ਸ਼ੇਫ ਦੇ ਨਾਲ-ਨਾਲ ਵੀਆਈਪੀ ਦੀ ਤਰਾਂ ਰਹਿਣ ਦੀ ਵਿਵਸਥਾ ਕੀਤੀ ਜਾਂਦੀ ਹੈ।
ਇਟਲੀ : ਇੱਥੇ 26 ਮਈ ਤੋਂ ਆਰਟ ਇੰਡ ਆਰਕੀਟੈਕਚਰ ਫੈਸਟੀਵਲ ਸ਼ੁਰੂ ਹੋਵੇਗਾ, ਜਿਸ ਵਿਚ ਜਾਣੇ-ਪਛਾਣੇ ਕਲਾਕਾਰ ਤੇ ਆਰਕੀਟੈਕਟ ਹਿੱਸਾ ਲੈਣਗੇ। ਇਸ ਤਿਉਹਾਰ ਦੀ 2018 ਦੀ ਥੀਮ ‘ਫਰੀਸਪੇਸ’ ਹੋਵੇਗੀ।
ਜੂਨ
ਕੈਟਾਲੋਨੀਆ : ਸਪੇਨ ਦੇ ਇਸ ਸ਼ਹਿਰ ਵਿਚ ਹਿਊਮਨ ਟਾਵਰ ਬਣਾਉਣ ਦੀ ਪਰੰਪਰਾ ਹੈ, ਜੋ ਸਾਲ 1700 ਤੋਂ ਚਲੀ ਆ ਰਹੀ ਹੈ। ਟਾਵਰ ‘ਤੇ ਅਖ਼ੀਰ ਵਿਚ ਬੱਚਾ ਚੜਦਾ ਹੈ, ਜੋ ਉੱਪਰ ਕੈਟਾਲਨ ਝੰਡੇ ਦਾ ਸੰਕੇਤ ਦਿਖਾਉਂਦਾ ਹੈ। ਇਹ ਪਰੰਪਰਾ ਯੂਨੈਸਕੋ ਦੀ ‘ਕਲਚਰਲ ਹੈਰੀਟੇਜ ਆਫ ਹਿਊਮੈਨਿਟੀ’ ਦੀ ਸੂਚੀ ਵਿਚ ਸ਼ਾਮਲ ਹੈ।
ਜੁਲਾਈ
ਫਰਾਂਸ : ਵਿਸ਼ਵ ਮਸ਼ਹੂਰ ‘ਟੂ ਡਿ ਫਰਾਂਸ’ ਸਾਈਕਲ ਦੌੜ ਮੁਕਾਬਲਾ ਇਸ ਵਾਰ ਬੜੀਆਂ ਤਬਦੀਲੀਆਂ ਦੇ ਨਾਲ ਸ਼ੁਰੂ ਹੋਵੇਗਾ। ਪਹਿਲਾਂ ਇਹ ਕਿ ਇਸ ਨੂੰ ਇੱਕ ਹਫ਼ਤਾ ਦੇਰੀ ਨਾਲ ਸ਼ੁਰੂ ਕੀਤਾ ਜਾਵੇਗਾ, ਤਾਂ ਕਿ ਦਰਸ਼ਕ ਤੇ ਪ੍ਰਸ਼ੰਸਕ ਫੀਫਾ ਵਰਲਡ ਕੱਪ ਦਾ ਆਨੰਦ ਲੈ ਸਕਣ।
ਦ ਸਨ : ਨਾਸਾ ਅਜਿਹਾ ਸਪੇਸਕਰਾਫਟ ਸੂਰਜ ਦੇ ਨੇੜੇ ਪਹੁੰਚਾਵੇਗਾ ਜੋ ਸੋਲਰ ਸਿਸਟਮ ਵਿਚ ਸੈਰ ਕਰੇਗਾ। ਥਰਮਲ ਪ੍ਰੋਟੈਕਸ਼ਨ ਸਿਸਟਮ ਨਾਲ ਅਜਿਹਾ ਸੰਭਵ ਹੋਵੇਗਾ। ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ।
ਅਗਸਤ-ਸਤੰਬਰ
ਆਇਰਲੈਂਡ : 21 ਤੋਂ 26 ਅਗਸਤ ਤਕ ਪੋਪ ਫਰਾਂਸਿਸ ਆਇਰਲੈਂਡ ਦੀ ਯਾਤਰਾ ਕਰਕੇ ਇਤਿਹਾਸ ਰਚਣ ਵਾਲੇ ਹਨ। ਇਸ ਤੋਂ ਪਹਿਲਾਂ ਪੋਪ ਜੌਨ ਪੌਲ ਦੂਜੇ ਨੇ 1979 ਵਿਚ ਇਸ ਦੇਸ ਦੀ ਯਾਤਰਾ ਕੀਤੀ ਸੀ। ਸੰਭਵ ਹੈ ਕਿ ਪੋਪ ਉੱਤਰੀ ਆਇਰਲੈਂਡ ਦੀ ਯਾਤਰਾ ਵੀ ਕਰਨ, ਕਿਉਂਕਿ ਪੋਪ ਜੌਨ ਪੌਲ ਦੂਜੇ ਇੱਥੇ ਨਹੀਂ ਜਾ ਸਕੇ ਸਨ।
ਅਕਤੂਬਰ
ਸੰਯੁਕਤ ਰਾਸ਼ਟਰ ਦਾ ਨਿਸ਼ਾਨਾ 2030 ਤਕ ਭੁੱਖਮਰੀ ਮਿਟਾਉਣ ਦਾ ਹੈ, ਜਿਸ ਵਿਚ ਹਾਲੇ ਤੱਕ 10 ਸਾਲ ਬਾਕੀ ਹਨ। ‘ਵਰਲਡ ਫੂਡ ਡੇ’ ਦਾ ਉਦੇਸ਼ ਹੀ ਦੁਨੀਆਂ ਭਰ ਵਿਚ ਜਾਗ੍ਰਿਤੀ ਫੈਲਾਉਣਾ ਹੈ। ਸੰਯੁਕਤ ਰਾਸ਼ਟਰ ਦੇ ਕੈਲੰਡਰ ਵਿਚ ਸਭ ਤੋਂ ਵੱਧ ਜ਼ੋਰ ਇਸ ‘ਤੇ ਦਿੱਤਾ ਜਾਂਦਾ ਹੈ।
ਨਵੰਬਰ
ਨਾਰਵੇ : ਡਚ ਕੰਪਨੀ ਪਾਲ-ਵੀ ਰੋਡੇਬਲ ਏਅਰਕਰਾਫਟ ਦੀ ਚਾਬੀ ਪਹਿਲੇ ਗਾਹਕ ਨੂੰ ਸੌਂਪੇਗੀ। ਇਸ ਨੂੰ ਫਲਾਇੰਗ ਕਾਰ ਵੀ ਕਹਿ ਸਕਦੇ ਹਨ, ਜਿਸ ਨੂੰ ਟੈਕਨਾਲੋਜੀ ਦੀ ਭਾਸ਼ਾ ਵਿਚ ਗਾਇਰੋਕਾਪਟਰ ਕਿਹਾ ਜਾਂਦਾ ਹੈ।
ਦਸੰਬਰ
* ਸਾਲ ਦੇ ਅੰਤ ਵਿਚ ਸਪੇਸ-ਐਕਸ ਕੰਪਨੀ ਨੇ ਚੰਦਰਮਾ ਦੀ ਯਾਤਰਾ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਉਹ ਡਰੈਗਨ-2 ਕੈਪਸੂਲ ਨਾਲ ਚੰਦਰਮਾ ਦੀ ਸੈਰ ਕਰਵਾਏਗੀ।
* ਚੀਨ ਖ਼ੁਦ ਦਾ ਇਨਸਾਈਕਲੋਪੀਡੀਆ ਤਿਆਰ ਕਰ ਰਿਹਾ ਹੈ। ਉਸ ਵਿਚ ਤਿੰਨ ਲੱਖ ਤੋਂ ਵੱਧ ਐਂਟਰੀ ਹੋਵੇਗੀ, ਹਰੇਕ ਵਿਚ 1000 ਤੋਂ ਵੱਧ ਸ਼ਬਦ ਹੋਣਗੇ।
ਇਸ ਨੂੰ ਉੱਥੇ ਡਿਜੀਟਲ ਬੁਕ ‘ਐਵਰੀਥਿੰਗ’ ਨਾਂ ਦਿੱਤਾ ਗਿਆ ਹੈ।