• Home »
  • ਦੁਨੀਆ
  • » ਮੁਸਲਮਾਨ ਵੀਰ ਨੇ ਨਗਰ ਕੀਰਤਨ ਮੌਕੇ ਵਿਛਾਇਆ 80 ਲੱਖ ਦਾ ਗਲੀਚਾ

ਮੁਸਲਮਾਨ ਵੀਰ ਨੇ ਨਗਰ ਕੀਰਤਨ ਮੌਕੇ ਵਿਛਾਇਆ 80 ਲੱਖ ਦਾ ਗਲੀਚਾ

-ਪੰਜਾਬੀਲੋਕ ਬਿਊਰੋ
ਪੂਰੇ ਵਿਸ਼ਵ ਚ  ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਵੱਖ-ਵੱਖ ਦੇਸ਼ਾਂ ਵਿਚ  ਅਲੌਕਿਕ ਨਗਰ ਕੀਰਤਨ ਸਜਾਏ ਗਏ। ਇਸੇ ਤਰਾਂ ਪਾਕਿਸਤਾਨ ਵਿਚ  ਵੀ ਨਨਕਾਣਾ ਸਾਹਿਬ ਵਿਖੇ ਨਗਰ ਕੀਰਤਨ ਸਜਾਏ ਗਏ ਜਿਸ ਚ  ਇਕ ਪਾਕਿਸਤਾਨੀ ਵਿਅਕਤੀ ਵਲੋਂ ਪਾਕਿਸਤਾਨੀ ਕਰੰਸੀ ਚ  80 ਲੱਖ ਰੁਪਏ ਖਰਚ ਕਰਕੇ ਕਾਰਪੇਟ ਵਿਛਾਇਆ ਗਿਆ। ਇਸ ਸਬੰਧੀ ਸੋਸ਼ਲ ਮੀਡੀਆ ਉੱਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਇਸ ਵੀਡੀਓ ਨੂੰ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਕਾਫੀ ਲੋਕਾਂ ਵਲੋਂ ਇਸ ਪਾਕਿਸਤਾਨੀ ਵਿਅਕਤੀ ਦੀ ਸ਼ਲਾਘਾ ਕੀਤੀ ਗਈ ਹੈ ਕਿ ਉਸ ਨੇ ਮੁਸਲਿਮ-ਸਿੱਖ ਭਾਈਚਾਰੇ ਦੀ ਇਕ ਵੱਖਰੀ ਮਿਸਾਲ ਪੇਸ਼ ਕੀਤੀ ਹੈ।
ਹਾਲਾਂਕਿ ਇਸ ਵੀਡੀਓ ਚ  ਉਸ ਪਾਕਿਸਤਾਨੀ ਵਿਅਕਤੀ ਦਾ ਨਾਂ ਨਹੀਂ ਦੱਸਿਆ ਗਿਆ। ਇਸ ਵੀਡੀਓ ਚ  ਇਕ ਸਿੱਖ ਵਿਅਕਤੀ ਵਲੋਂ ਆਪਣੇ ਇਸ ਮੁਸਲਿਮ ਭਰਾ ਬਾਰੇ ਦੱਸਿਆ ਜਾ ਰਿਹਾ ਹੈ। ਪਾਕਿਸਤਾਨ ਦੇ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰਦਵਾਰਾ ਜਨਮ ਸਥਾਨ ਤੋਂ ਗੁਰਦਵਾਰਾ ਖੇੜਾ ਸਾਹਿਬ ਤੱਕ ਨਗਰ ਕੀਰਤਨ ਕੱਢਿਆ ਗਿਆ ਜਿਸ ਦੌਰਾਨ ਸਵਾਗਤ ਲਈ ਪਾਕਿਸਤਾਨੀ ਕਰੰਸੀ ਦੇ 80 ਲੱਖ ਰੁਪਏ ਦਾ ਰੈਡ ਕਾਰਪੈਟ ਵਿਛਾਇਆ ਗਿਆ ਤੇ ਇਹ ਸਾਰਾ ਪੈਸਾ ਪਾਕਿਸਤਾਨੀ ਮੁਸਲਿਮ ਵਿਅਕਤੀ ਵੱਲੋਂ ਦਿੱਤਾ ਗਿਆ।