• Home »
  • ਦੁਨੀਆ
  • » ਡੋਕਲਾਮ ਵਿਵਾਦ-ਚੀਨ ਨੇ ਕਿਹਾ ਸਾਡਾ ਇਲਾਕਾ

ਡੋਕਲਾਮ ਵਿਵਾਦ-ਚੀਨ ਨੇ ਕਿਹਾ ਸਾਡਾ ਇਲਾਕਾ

-ਪੰਜਾਬੀਲੋਕ ਬਿਊਰੋ
ਚੀਨ ਨੇ ਫਿਰ ਤੋਂ ਡੋਕਲਾਮ ਟ੍ਰਾਂਜੈਕਸ਼ਨ ‘ਤੇ  ਕਰੀਬ 500 ਫੌਜੀਆਂ ਦੀ ਤਾਇਨਾਤੀ ਕਰ ਦਿੱਤੀ ਹੈ। ਇਸ ਬਾਰੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਡੋਕਲਾਮ ਖੇਤਰ ਚੀਨ ਦਾ ਹੀ ਹੈ, ਹਮੇਸ਼ਾ ਤੋਂ ਚੀਨ ਦਾ ਸੀ ਅਤੇ ਚੀਨ ਦਾ ਰਹੇਗਾ। ਚੀਨ ਨੇ ਕਿਹਾ ਕਿ ਚੀਨੀ ਸਰਹੱਦ ਫੌਜ ਡੋਕਲਾਮ ਨੇੜੇ ਗਸ਼ਤ ਲਗਾ ਰਹੀ ਹੈ। ਇਹ ਫੌਜ ਦਾ ਫਰਜ਼ ਹੈ ਅਤੇ ਅਸੀਂ ਆਪਣੀ ਖੇਤਰੀ ਪ੍ਰਭੂਸੱਤਾ ਦੀ ਸੁਰੱਖਿਆ ਕਰ ਰਹੇ ਹਾਂ। 73 ਦਿਨਾਂ ਦਾ ਡੋਕਲਾਮ ਵਿਵਾਦ 16 ਜੂਨ ਨੂੰ ਸ਼ੁਰੂ ਹੋਇਆ ਸੀ, ਜਦੋਂ ਭੂਟਾਨ ਦੇ ਖੇਤਰ ‘ਚ ਚੀਨ ਨੇ ਸੜਕ ਨਿਰਮਾਣ ਦਾ ਕਾਰਜ ਸ਼ੁਰੂ ਕੀਤਾ ਸੀ। 28 ਅਗਸਤ ਨੂੰ ਭਾਰਤ ਅਤੇ ਚੀਨ ਵਿਚਾਲੇ ਸਮਝੌਤਾ ਹੋਇਆ ਸੀ ਕਿ ਦੋਵੇਂ ਦੇਸ਼ ਆਪਣੀ-ਆਪਣੀ ਫੌਜ ਡੋਕਲਾਮ ਖੇਤਰ ਤੋਂ ਵਾਪਸ ਬੁਲਾਉਣਗੇ। ਖਬਰ ਹੈ ਕਿ ਚੀਨ ਨੇ ਫਿਰ ਤੋਂ ਡੋਕਲਾਮ ਖੇਤਰ ‘ਤੇ  ਸੜਕ ਨਿਰਮਾਣ ਸ਼ੁਰੂ ਕਰ ਦਿੱਤਾ ਹੈ ਪਰ ਚੀਨ ਨੇ ਇਸ ਗੱਲ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਹੈ ਅਤੇ ਉਸ ਨੇ ਕਿਹਾ ਹੈ ਕਿ ਅਸੀਂ ਅਜਿਹਾ ਕੁੱਝ ਵੀ ਨਹੀਂ ਕੀਤਾ ਹੈ। ਚੀਨ ਨੇ ਕਿਹਾ ਕਿ ਭਾਰਤੀ ਮੀਡੀਆ ਗਲਤ ਦਿਖਾ ਰਿਹਾ ਹੈ।  ਯਾਦ ਰਹੇ ਏਅਰਫੋਰਸ ਚੀਫ ਮਾਰਸ਼ਲ ਬੀ. ਐਸ. ਧਨੋਆ ਨੇ ਕਿਹਾ ਸੀ ਕਿ ਚੀਨੀ ਫੌਜ ਚੁੰਬਈ ਘਾਟੀ ‘ਤੇ  ਅਜੇ ਵੀ ਮੌਜੂਦ ਹੈ। ਮੈਂ ਉਮੀਦ ਕਰਦਾ ਹਾਂ ਕਿ ਇਸ ਖੇਤਰ ‘ਚ ਫੌਜ ਅਭਿਆਸ ਖਤਮ ਕਰਨ ਤੋਂ ਬਾਅਦ ਚੀਨ ਆਪਣੀ ਫੌਜ ਵਾਪਸ ਬੁਲਾ ਲਵੇਗਾ।