ਵਿਜੈ ਮਾਲੀਆ ਅੱਜ ਫੇਰ ਗਿਰਫਤਾਰ

-ਪੰਜਾਬੀਲੋਕ ਬਿਊਰੋ
ਬੈਂਕਾਂ ਦਾ 9000 ਕਰੋੜ ਰੁਪਏ ਲੈ ਕੇ ਵਿਦੇਸ਼ ਫਰਾਰ ਹੋਏ ਸ਼ਰਾਬ ਦੇ ਕਾਰੋਬਾਰੀ ਵਿਜੈ ਮਾਲੀਆ ਨੂੰ ਅੱਜ ਲੰਡਨ ਵਿੱਚ ਸਕਾਟਲੈਂਡ ਯਾਰਡ ਪੁਲਿਸ ਨੇ ਮਨੀਲਾਂਡਰਿੰਗ ਮਾਮਲੇ ਵਿੱਚ ਗਿਰਫਤਾਰ ਕਰ ਲਿਆ, ਪੁਲਿਸ ਨੇ ਉਸ ਨੂੰ ਕੋਰਟ ਵਿੱਚ ਪੇਸ਼ ਕੀਤਾ ਜਿੱਥੋਂ ਉਸ ਨੂੰ ਝੱਟੋ ਝੱਟ ਜ਼ਮਾਨਤ ਵੀ ਮਿਲ ਗਈ।
ਇਸ ਤੋਂ ਪਹਿਲਾਂ 18 ਅਪ੍ਰੈਲ ਨੂੰ ਇਸੇ ਸਾਲ ਲੰਡਨ ਵਿੱਚ ਗਿਰਫਤਾਰ ਕੀਤਾ ਗਿਆ ਸੀ,  ਉਸ ਨੂੰ ਉਦੋਂ ਵੀ ਜ਼ਮਾਨਤ ਮਿਲ ਗਈ ਸੀ। ਵਿਜੈ ਮਾਲੀਆ ਦਾ ਭਾਰਤ ਸਰਕਾਰ ਨੇ ਪਾਸਪੋਰਟ ਵੀ ਰੱਦ ਕਰ ਦਿੱਤਾ ਸੀ ਤੇ ਬਰਤਾਨੀਆ ਸਰਕਾਰ ਤੋਂ ਇਸੇ ਅਧਾਰ ‘ਤੇ ਮਾਲੀਆ ਨੂੰ ਡਿਪੋਰਟ ਕਰ ਦੇਣ ਦੀ ਬੇਨਤੀ ਕੀਤੀ ਸੀ।