• Home »
  • ਦੁਨੀਆ
  • » ਭਾਰਤ ਪਾਕਿ ਦੀ ਸੰਯੁਕਤ ਰਾਸ਼ਟਰ ਦੇ ਵਿਹੜੇ ਸ਼ਬਦੀ ਜੰਗ

ਭਾਰਤ ਪਾਕਿ ਦੀ ਸੰਯੁਕਤ ਰਾਸ਼ਟਰ ਦੇ ਵਿਹੜੇ ਸ਼ਬਦੀ ਜੰਗ

-ਪੰਜਾਬੀਲੋਕ ਬਿਊਰੋ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਕਾਨ ਅਬਾਸੀ ਨੇ ਸੰਯੁਕਤ ਰਾਸ਼ਟਰ ਆਮ ਸਭਾ ‘ਚ ਇਕ ਵਾਰ ਫਿਰ ਤੋਂ ਕਸ਼ਮੀਰ ਦਾ ਮੁੱਦਾ ਛੇੜਿਆ ਹੈ। ਅਬਾਸੀ ਨੇ ਸੰਯੁਕਤ ਰਾਸ਼ਟਰ ਦੇ ਮੰਚ ਤੋਂ ਕਸ਼ਮੀਰ ‘ਚ ਵਿਸ਼ੇਸ਼ ਦੂਤ ਤਾਇਨਾਤ ਕਰਨ ਦੀ ਮੰਗ ਕੀਤੀ ਤੇ ਦੋਸ਼ ਲਗਾਇਆ ਕਿ ਕਸ਼ਮੀਰ ‘ਚ ਭਾਰਤ ਲੋਕਾਂ ‘ਤੇ ਜੁਲਮ ਕਰ ਰਿਹਾ ਹੈ। ਫ਼ੌਜ ਦੀ ਮਦਦ ਨਾਲ ਲੋਕਾਂ ਨੂੰ ਕੁਚਲਿਆ ਜਾ ਰਿਹਾ ਹੈ। ਅਬਾਸੀ ਨੇ ਕਿਹਾ ਕਿ ਸਾਲ 2017 ‘ਚ ਭਾਰਤ ਨੇ ਜਨਵਰੀ ਤੋਂ 600 ਵਾਰ ਸੀਜ਼ਫਾਈਰ ਦਾ ਉਲੰਘਣ ਕੀਤਾ ਹੈ, ਪਾਕਿਸਤਾਨ ਲਗਾਤਾਰ ਸਬਰ ਕਰ ਰਿਹਾ ਹੈ, ਅਬਾਸੀ ਨੇ ਧਮਕੀ ਭਰੇ ਲਹਿਜ਼ੇ ‘ਚ ਕਿਹਾ ਕਿ ਜੇ ਭਾਰਤ ਨੇ ਸੀਜ਼ਫਾਈਰ ਦੀ ਉਲੰਘਣਾ ਬੰਦ ਨਾ ਕੀਤੀ ਤਾਂ ਪਾਕਿਸਤਾਨ ਨੂੰ ਜਵਾਬੀ ਕਾਰਵਾਈ ਕਰਨੀ ਪਵੇਗੀ।
ਇਸ ਮਗਰੋਂ ਭਾਰਤ ਨੇ ਕਰਾਰਾ ਜਵਾਬ ਦਿੰਦਿਆਂ ਕਿਹਾ ਕਿ ਪਾਕਿਸਤਾਨ ਅੱਤਵਾਦੀਆਂ ਦਾ ਗੜ ਹੈ ਤੇ ਦੁਨੀਆ ਨੂੰ ਮਨੁੱਖੀ ਹੱਕਾਂ ‘ਤੇ ਪਾਕਿਸਤਾਨ ਵਰਗੇ ਅਸਫਲ ਦੇਸ਼ ਦੇ ਗਿਆਨ ਦੀ ਲੋੜ ਨਹੀਂ ਹੈ। ਪਾਕਿਸਤਾਨ ਆਪਣੀ ਹੀ ਜਮੀਨ ‘ਤੇ ਮਨੁੱਖੀ ਹੱਕਾਂ ਦਾ ਉਲੰਘਣ ਕਰਦਾ ਰਿਹਾ ਹੈ। ਭਾਰਤ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਜੰਮੂ ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ। ਯੂ.ਐਨ. ‘ਚ ਭਾਰਤ ਦੀ ਪ੍ਰਥਮ ਸਕੱਤਰ ਇਨਮ ਗੰਭੀਰ ਨੇ ਕਿਹਾ ਕਿ ਪਾਕਿਸਤਾਨ ਹੁਣ ਅੱਤਵਾਦਸਤਾਨ ਬਣ ਚੁੱਕਾ ਹੈ। ਤੇ ਅਜੀਬ ਗੱਲ ਹੈ ਕਿ ਇਕ ਦੇਸ਼ ਜੋ ਓਸਾਮਾ ਬਿਨ ਲਾਦੇਨ ਤੇ ਮੁੱਲਾ ਓਮਰ ਨੂੰ ਪਨਾਹ ਦਿੰਦਾ ਰਿਹਾ ਹੋਵੇ, ਉਹ ਦੇਸ਼ ਪੀੜਤ ਹੋਣ ਦਾ ਦਿਖਾਵਾ ਕਰ ਰਿਹਾ ਹੈ।