• Home »
  • ਦੁਨੀਆ
  • » ਆਮ ਲੋਕਾਂ ਤੇ ਫੌਜ ਲਈ ਚੀਨ ਤੋਂ ਨੇਪਾਲ ਤੱਕ ਦਾ ਹਾਈਵੇਅ ਚਾਲੂ

ਆਮ ਲੋਕਾਂ ਤੇ ਫੌਜ ਲਈ ਚੀਨ ਤੋਂ ਨੇਪਾਲ ਤੱਕ ਦਾ ਹਾਈਵੇਅ ਚਾਲੂ

-ਪੰਜਾਬੀਲੋਕ ਬਿਊਰੋ
ਚੀਨ ਦੱਖਣ ਏਸ਼ੀਆ ਤੱਕ ਪਹੁੰਚ ਬਣਾਉਣ ਦੇ ਹੋਰ ਨੇੜੇ ਆ ਗਿਆ ਹੈ। ਚੀਨ ਨੇ ਤਿੱਬਤ ਦੇ ਸ਼ਿਗੇਜ ਸ਼ਹਿਰ ਤੋਂ ਨੇਪਾਲ ਬਾਰਡਰ ਤੱਕ ਜਾਣ ਵਾਲਾ 40 ਕਿਲੋਮੀਟਰ ਲੰਮਾ ਹਾਈਵੇਅ ਸ਼ੁਰੂ ਕਰ ਦਿਤਾ ਹੈ। ਇਸ ਦੀ ਵਰਤੋਂ ਆਮ ਲੋਕ ਅਤੇ ਫ਼ੌਜ ਦੋਵੇਂ ਕਰਨਗੇ। ਚੀਨ ਦੇ ਨੇਪਾਲ ਸਰਹੱਦ ਤਕ ਹਾਈਵੇਅ ਬਣਾਉਣ ਦਾ ਮਤਲਬ ਇਹ ਹੈ ਕਿ ਭਾਰਤ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਹਨ। ਚੀਨ ਦਾ ਇਹ ਹਾਈਵੇਅ ਤਿੱਬਤ ਦੇ ਸ਼ਿਗੇਜ ਏਅਰਪੋਰਟ ਤੋਂ ਸ਼ਿਗੇਜ ਸਿਟੀ ਤਕ ਬਣਾਇਆ ਗਿਆ ਹੈ। ਇਸ ਦਾ ਇਕ ਹਿੱਸਾ ਨੇਪਾਲ ਦੀ ਸਰਹੱਦ ਨਾਲ ਵੀ ਲਗਦਾ ਹੈ। ਫਿਲਹਾਲ ਸ਼ਿਗੇਜ ਏਅਰਪੋਰਟ ਤੋਂ ਸ਼ਹਿਰ ਤਕ ਪਹੁੰਚਣ ‘ਚ ਇਕ ਘੰਟੇ ਤੋਂ ਵੱਧ ਸਮਾਂ ਲਗਦਾ ਹੈ। ਇਸ ਹਾਈਵੇਅ ਦੇ ਸ਼ੁਰੂ ਹੋਣ ਨਾਲ ਹੁਣ ਸਿਰਫ਼ 30 ਮਿੰਟ ‘ਚ ਸਫ਼ਰ ਪੂਰਾ ਹੋਵੇਗਾ। ਜ਼ਿਕਰਯੋਗ ਹੈ ਕਿ ਸ਼ਿਗੇਜ ਤਿੱਬਤ ਦਾ ਦੂਜਾ ਸੱਭ ਤੋਂ ਵੱਡਾ ਸ਼ਹਿਰ ਹੈ। ਇਸ ਹਾਈਵੇਅ ਦੇ ਸ਼ੁਰੂ ਹੋਣ ਤੋਂ ਬਾਅਦ ਚੀਨ ਨੇਪਾਲ ਤਕ ਟਰੇਨ ਰੂਟ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।