• Home »
  • ਦੁਨੀਆ
  • » ਪ੍ਰਵਾਸੀਆਂ ਬਾਰੇ ਫੈਸਲੇ ਕਾਰਨ ਟਰੰਪ ਖਿਲਾਫ ਰੋਹ ਸੜਕਾਂ ‘ਤੇ ਦਿਸਿਆ

ਪ੍ਰਵਾਸੀਆਂ ਬਾਰੇ ਫੈਸਲੇ ਕਾਰਨ ਟਰੰਪ ਖਿਲਾਫ ਰੋਹ ਸੜਕਾਂ ‘ਤੇ ਦਿਸਿਆ

-ਪੰਜਾਬੀਲੋਕ ਬਿਊਰੋ
ਨੌਜਵਾਨ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਤੋਂ ਬਚਾਉਣ ਵਾਲੇ ਪ੍ਰੋਗਰਾਮ ਨੂੰ ਖ਼ਤਮ ਕਰਨ ਵਾਲੇ ਟਰੰਪ ਪ੍ਰਸ਼ਾਸਨ ਦੇ ਫ਼ੈਸਲੇ ਦਾ ਵਿਰੋਧ ਕਰਨ ਲਈ ਸੈਂਕੜੇ ਲੋਕ ਨਿਊਯਾਰਕ ਸ਼ਹਿਰ ਵਿਚ ਟਰੰਪ ਇੰਟਰਨੈਸ਼ਲਨ ਹੋਟਲ ਐਂਡ ਟਾਵਰ ਦੇ ਬਾਹਰ ਇਕੱਤਰ ਹੋਏ। ਇਥੇ ਪ੍ਰਦਰਸ਼ਨ ਕਰ ਰਹੇ ਲੋਕਾਂ ਦੇ ਹੱਥਾਂ ਵਿਚ ‘ਨੋ ਵਨ ਇਸ ਇੱਲ-ਲੀਗਲ’ ਅਤੇ ‘ਇਮੀਗ੍ਰੈਂਟਸ ਵੇਲਕਮ’ ਲਿਖੇ ਪੋਸਟਰ ਅਤੇ ਬੈਨਰ ਸਨ। ਪ੍ਰਦਰਸ਼ਕਾਰੀ ‘ਡਿਪੋਰਟ ਡੋਨਾਲਡ ਟਰੰਪ’ ਅਤੇ ‘ਨੋ ਹੇਟ, ਨੋ ਫੀਅਰ, ਇਮੀਗ੍ਰੈਂਟਸ ਆਰ ਵੈਲਕਮ ਹੀਅਰ’ ਦੇ ਨਾਹਰੇ ਲਗਾ ਰਹੇ ਸਨ।
ਅਟਾਰਨੀ ਜਨਰਲ ਜੈਫ ਸੈਸਨ ਨੇ ਮੰਗਲਵਾਰ ਨੂੰ ਸਾਬਕਾ ਰਾਸ਼ਟਰਪਤੀ ਉਬਾਮਾ ਪ੍ਰਸ਼ਾਸਨ ਦੇ ਉਸ ਆਦੇਸ਼ ਨੂੰ ਖ਼ਤਮ ਕਰਨ ਦਾ ਐਲਾਨ ਕੀਤਾ ਸੀ, ਜਿਸ ਤਹਿਤ ਬਚਪਨ ਵਿਚ ਗ਼ੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਲਿਆਏ ਗਏ ਨੌਜਵਾਨਾਂ ਨੂੰ ਇਥੇ ਠਹਿਰਣ ਦਾ ਮੌਕਾ ਮਿਲਦਾ ਸੀ। ਇਸ ਰੈਲੀ ਵਿਚ ਆਏ ਲੋਕਾਂ ਦਾ ਕਹਿਣਾ ਸੀ ਕਿ ਉਨਾਂ ਨੂੰ ਉਬਾਮਾ ਪ੍ਰਸ਼ਾਸਨ ਦੇ ਪ੍ਰੋਗਰਾਮ ਨਾਲ ਲਾਭ ਹੋਇਆ ਸੀ। ਉਸ ਪ੍ਰੋਗਰਾਮ ਨੂੰ ਡੇਫਰਡ ਏਕਸ਼ਨ ਫੌਰ ਚਾਈਲਡਹੁਡ ਐਰਾਈਵਲ ਪ੍ਰੋਗਰਾਮ (ਡੀ.ਸੀ.ਏ.) ਕਿਹਾ ਜਾਂਦਾ ਹੈ।