• Home »
  • ਦੁਨੀਆ
  • » ਜਰਮਨੀ ਉੱਤਰ ਕੋਰੀਆ ਨਾਲ ਗੱਲਬਾਤ ਲਈ ਤਿਆਰ- ਏਂਜੇਲਾ ਮਰਕੇਲ

ਜਰਮਨੀ ਉੱਤਰ ਕੋਰੀਆ ਨਾਲ ਗੱਲਬਾਤ ਲਈ ਤਿਆਰ- ਏਂਜੇਲਾ ਮਰਕੇਲ

-ਪੰਜਾਬੀਲੋਕ ਬਿਊਰੋ
ਜਰਮਨੀ ਦੀ ਚਾਂਸਲਰ ਏਂਜੇਲਾ ਮਰਕੇਲ ਨੇ ਕਿਹਾ ਹੈ ਕਿ ਜਰਮਨੀ ਈਰਾਨ ਨਾਲ ਹੋਏ ਸਮਝੌਤੇ ਦੀ ਤਰਜ਼ ‘ਤੇ ਉੱਤਰੀ ਕੋਰੀਆਈ ਪ੍ਰਮਾਣੂ ਹਥਿਆਰ ਅਤੇ ਮਿਜ਼ਾਈਲ ਪ੍ਰੋਗਰਾਮ ਨੂੰ ਖ਼ਤਮ ਕਰਨ ਲਈ ਰਣਨੀਤਕ ਤੌਰ ‘ਤੇ ਮਦਦ ਕਰਨ ਨੂੰ ਤਿਆਰ ਹੈ।
ਮਰਕੇਲ ਨੇ ਕਿਹਾ, ”ਜੇ ਸਾਨੂੰ ਗੱਲਬਾਤ ‘ਚ ਸ਼ਾਮਲ ਹੋਣ ਲਈ ਕਿਹਾ ਗਿਆ ਤਾਂ ਮੈਂ ਤੁਰੰਤ ਹਾਂ ਕਹਾਂਗੀ।” ਉਨਾਂ ਕਿਹਾ ਕਿ ਈਰਾਨ ਅਤੇ 6 ਮਹਾਂਸ਼ਕਤੀਆਂ ਵਿਚਾਲੇ ਸਾਲ 2015 ‘ਚ ਇਕ ਸਮਝੌਤਾ ਹੋਇਆ ਸੀ। ਇਸ ਦੇ ਤਹਿਤ ਤਹਿਰਾਨ ਨੂੰ ਅਪਣੇ ਪ੍ਰਮਾਣੂ ਪ੍ਰੋਗਰਾਮ ਨੂੰ ਵਾਪਸ ਲੈਣਾ ਸੀ ਅਤੇ ਇਸ ਨਾਲ ਸਬੰਧਤ ਜਾਂਚ ਲਈ ਅਪਣੇ ਪ੍ਰਮਾਣੂੰ ਕੇਂਦਰਾਂ ਦੇ ਦਰਵਾਜ਼ੇ ਖੋਲਣੇ ਸਨ, ਜਿਸ ਤੋਂ ਬਾਅਦ ਈਰਾਨ ਤੋਂ ਕੁਝ ਪਾਬੰਦੀਆਂ ਹਟਾਈਆਂ ਜਾ ਰਹੀਆਂ ਹਨ। ਇਹ ਕਾਫੀ ਲੰਮਾ ਸਮਾਂ ਸੀ ਪਰ ਰਣਨੀਤੀ ਦੇ ਹਿਸਾਬ ਨਾਲ ਮਹੱਤਵਪੂਰਨ ਸੀ। ਮਰਕੇਲ ਨੇ ਕਿਹਾ, ”ਉੱਤਰ ਕੋਰੀਆ ਸੰਘਰਸ਼ ਖ਼ਤਮ ਕਰਨ ਲਈ ਮੈਂ ਇਸ ਤਰਾਂ ਦੇ ਸਮਝੌਤੇ ਦੀ ਕਲਪਨਾ ਕਰ ਸਕਦੀ ਹਾਂ। ਯੂਰਪ ਅਤੇ ਖਾਸ ਤੌਰ ‘ਤੇ ਜਰਮਨੀ ਇਸ ‘ਚ ਸਰਗਰਮ ਯੋਗਦਾਨ ਲਈ ਤਿਆਰ ਹੈ।” ਮਰਕੇਲ ਦਾ ਬਿਆਨ ਅਜਿਹੇ ਸਮੇਂ ‘ਚ ਆਇਆ ਹੈ ਜਦੋਂ ਵਾਸ਼ਿੰਗਟਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਪਿਉਂਗਯਾਂਗ ‘ਤੇ ਸਖ਼ਤ ਪਾਬੰਦੀ ਲਗਾਉਣ ਲਈ ਵੋਟ ਦੀ ਅਪੀਲ ਕੀਤੀ ਹੈ।