• Home »
  • ਦੁਨੀਆ
  • » ਚੀਨ ਵੱਲੋਂ ਫੌਜ ਪਿੱਛੇ ਹਟਾਉਣ ਤੋਂ ਇਨਕਾਰ

ਚੀਨ ਵੱਲੋਂ ਫੌਜ ਪਿੱਛੇ ਹਟਾਉਣ ਤੋਂ ਇਨਕਾਰ

-ਪੰਜਾਬੀਲੋਕ ਬਿਊਰੋ
ਡੋਕਮਾਲ ਬਾਰੇ ਖਬਰ ਸੀ ਕਿ ਭਾਰਤ ਨੇ ਚੀਨ ਨੂੰ ਢਾਈ ਸੌ ਮੀਟਰ ਫੌਜ ਪਿੱਛੇ ਹਟਾਉਣ ਨੂੰ ਕਿਹਾ ਸੀ। ਜਵਾਬ ‘ਚ ਚੀਨ ਨੇ ਸੌ ਮੀਟਰ ਹੀ ਪਿੱਛੇ ਹਟਾਉਣ ਦਾ ਪ੍ਰਸਤਾਵ ਦਿੱਤਾ ਸੀ। ਪਰ ਹੁਣ ਚੀਨ ਨੇ ਸੈਨਾ ਪਿੱਛੇ ਹਟਾਉਣ ਤੋਂ ਇਨਕਾਰ ਕਰ ਦਿੱਤਾ ਹੈ। ਦੂਜੇ ਪਾਸੇ ਅਮਰੀਕਾ ਨੇ ਕਿਹਾ ਕਿ ਉਹ ਚਾਹੁੰਦਾ ਹੈ ਕਿ ਸਿੱਕਮ ਖੇਤਰ ਦੇ ਡੋਕਲਾਮ ‘ਚ ਚੱਲ ਰਹੇ ਵਿਵਾਦ ‘ਤੇ ਭਾਰਤ-ਚੀਨ ਆਪਸ ‘ਚ ਗੱਲਬਾਤ ਕਰਨ।
ਇਸ ਚੱਲ ਰਹੇ ਤਣਾਅ ਦੇ ਦਰਮਿਆਨ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਜ ਕਾਠਮੰਡੂ ਵਿੱਚ ਭੂਟਾਨ ਦੇ ਵਿਦੇਸ਼ ਮੰਤਰੀ ਦਾਮਚੋ ਦੋਰਜੀ ਨਾਲ ਮੁਲਾਕਾਤ ਕੀਤੀ।