• Home »
  • ਦੁਨੀਆ
  • » ਅਗਲੇ ਸਾਲ ਹੋਊ ਭਾਰਤ-ਚੀਨ ਦੀ ਲੜਾਈ

ਅਗਲੇ ਸਾਲ ਹੋਊ ਭਾਰਤ-ਚੀਨ ਦੀ ਲੜਾਈ

-ਪੰਜਾਬੀਲੋਕ ਬਿਊਰੋ
ਇੰਡੀਅਨ ਮਿਲਟਰੀ ਰੀਵਿਊ ਮੈਗਜ਼ੀਨ ਨੇ ਭਾਰਤ ਚੀਨ ਸੰਬੰਧਾਂ ਵਿੱਚ ਆ ਰਹੀ ਕੜਵਾਹਟ ਬਾਰੇ ਇਕ ਲੇਖ ਲਿਖਿਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਨੂੰ ਜੰਗ ਦੀ ਧਮਕੀ ਦੇਣ ਵਾਲੇ ਚੀਨ ਨੂੰ ਮੂੰਹ ਦੀ ਖਾਣੀ ਪਊ। ਲਿਖਿਆ ਗਿਆ ਹੈ ਕਿ ਚੀਨ ਦੀ ਭਾਰਤ ਖਿਲਾਫ 2016 ਤੋਂ ਹੀ ਜੰਗ ਦੀ ਤਿਆਰੀ ਵਿੱਢੀ ਹੋਈ ਹੈ, ਪਰ ਇਹ ਤਿਆਰੀ ਨਾ ਸਿਰਫ ਕਮਜ਼ੋਰ ਹੈ, ਬਲਕਿ ਉਸ ਕੋਲ ਜੰਗ ਮਾਹਿਰ ਜਨਰਲ ਵੀ ਨਹੀਂ ਹਨ। ਡੋਕਲਾਮ ਵਿੱਚ ਚੀਨ ਬੇਸ਼ੱਕ ਇਕ ਇਕ ਕਦਮ ਅੱਗੇ ਵਧ ਰਿਹਾ ਹੈ, ਪਰ ਅੰਦਰੇ ਅੰਦਰ ਦੋ ਕਦਮ ਪਿੱਛੇ ਵੀ ਹਟ ਰਿਹਾ ਹੈ, ਕਿਉਂਕਿ ਇਕ ਵਾਰ ਜੰਗ ਦਾ ਐਲਾਨ ਹੁੰਦਿਆਂ ਭਾਰਤ ਕਿੰਨੇ ਮੋਰਚੇ ਖੋਲ ਦੇਊ ਇਹਦਾ ਸਹੀ ਸਹੀ ਅੰਦਾਜ਼ਾ ਵੀ ਨਹੀਂ। ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਚੀਨ ਤੇ ਭਾਰਤ ਦੀ ਜੰਗ ਅਗਲੇ ਸਾਲ 2018 ਹਰ ਹਾਲ ਹੋ ਕੇ ਰਹੇਗੀ, ਬਕਾਇਦਾ ਤਿਆਰੀਆਂ ਹੋ ਚੁੱਕੀਆਂ ਨੇ, ਬੱਸ ਐਲਾਨ ਹੀ ਬਾਕੀ ਹੈ।