• Home »
  • ਦੁਨੀਆ
  • » ਚੀਨ ਨੇ ਭਾਰਤ ਨੂੰ ਫੇਰ ਵੱਟੀ ਘੂਰੀ

ਚੀਨ ਨੇ ਭਾਰਤ ਨੂੰ ਫੇਰ ਵੱਟੀ ਘੂਰੀ

-ਪੰਜਾਬੀਲੋਕ ਬਿਊਰੋ
ਸਿੱਕਮ ਤੋਂ ਬਾਅਦ ਉਤਰਾਖੰਡ ਵਿੱਚ ਚੀਨੀ ਫੌਜੀ ਦਸਤੇ ਦਾਖਲ ਹੋਏ, ਉਸ ਦੇ ਬਾਵਜੂਦ ਚੀਨ ਡੋਕਲਾਮ ਦੇ ਮੁੱਦੇ ‘ਤੇ ਭਾਰਤ ਨੂੰ ਘੂਰੀਆਂ ਵੱਟ ਰਿਹਾ ਹੈ। ਚੀਨ ਨੇ ਅੱਜ 15 ਪੰਨਿਆਂ ਦਾ ਬਿਆਨ ਜਾਰੀ ਕਰਕੇ ਭਾਰਤ ਨੂੰ ਬਿਨਾਂ ਕਿਸੇ ਸ਼ਰਤ ਦੇ ਆਪਣੇ ਫੌਜੀ ਡੋਕਲਾਮ ਤੋਂ ਹਟਾਉਣ ਨੂੰ ਕਿਹਾ ਹੈ। ਚੀਨ ਨੇ ਦੋਸ਼ ਲਗਾਇਆ ਹੈ ਕਿ ਭਾਰਤ ਭੂਟਾਨ ਨੂੰ ਇਕ ਬਹਾਨੇ ਦੇ ਤੌਰ ‘ਤੇ ਇਸਤੇਮਾਲ ਕਰ ਰਿਹਾ ਹੈ, ਜੇ ਚੀਨ ਤੇ ਭੂਟਾਨ ਵਿਚਕਾਰ ਕੋਈ ਵਿਵਾਦ ਹੈ ਤਾਂ ਦੋਵਾਂ ਦੇਸ਼ਾਂ ਵਿਚਕਾਰ ਹੀ ਰਹਿਣਾ ਚਾਹੀਦਾ ਹੈ। ਭਾਰਤ ਦਾ ਇਸ ਵਿਚ ਕੋਈ ਕਿਰਦਾਰ ਨਹੀਂ ਹੈ।