• Home »
  • ਦੁਨੀਆ
  • » ਭਾਰਤ ਦਾ ਰੁਖ ਪਾਕਿ ਵਲੋਂ ਹਟ ਕੇ ਚੀਨ ਵੱਲ ਨੂੰ ਹੋਇਆ

ਭਾਰਤ ਦਾ ਰੁਖ ਪਾਕਿ ਵਲੋਂ ਹਟ ਕੇ ਚੀਨ ਵੱਲ ਨੂੰ ਹੋਇਆ

-ਪੰਜਾਬੀਲੋਕ ਬਿਊਰੋ
ਸਰਹੱਦ ‘ਤੇ ਚੀਨ ਨਾਲ ਪੈਦਾ ਹੋਏ ਵਿਵਾਦ ਕਾਰਨ ਭਾਰਤ ਆਪਣੀਆਂ ਰਣਨੀਤੀਆ ਵਿੱਚ ਬਦਲਾਅ ਲਿਆ ਰਿਹਾ ਹੈ। ਹੁਣ ਭਾਰਤ ਆਪਣੇ ਪ੍ਰਮਾਣੂ ਪ੍ਰੋਗਰਾਮ ਦਾ ਵਿਸਥਾਰ ਚੀਨ ‘ਤੇ ਨਜ਼ਰ ਰੱਖ ਕੇ ਕਰ ਰਿਹਾ ਹੈ। ਪਹਿਲਾਂ ਇਹ ਸਿਰਫ਼ ਪਾਕਿਸਤਾਨ ਵੱਲ ਸੇਧਤ ਸੀ। ‘ਆਫਟਰ ਮਿੱਡਨਾਈਟ’ ਰਸਾਲੇ ‘ਚ ਅਮਰੀਕਾ ਦੇ ਪ੍ਰਮਾਣੂ ਮਾਹਰਾਂ ਨੇ ਇਹ ਗੱਲ ਕਹੀ ਹੈ। ਇਸ ਲੇਖ ਦਾ ਨਾਂ ‘ਇੰਡੀਆ ਨਿਊਕਲੀਅਰ ਫੋਰਸ 2017’ ਹੈ। ਇਹ ਦਾਅਵਾ ਕੀਤਾ ਗਿਆ ਕਿ ਭਾਰਤ ਇਸ ਤਰਾਂ ਦੀਆਂ ਮਿਜ਼ਾਈਲਾਂ ਬਣਾ ਰਿਹਾ ਹੈ ਜਿਨਾਂ ਦੀ ਮਾਰ ਸਿੱਧੀ ਚੀਨ ਤੱਕ ਹੋਵੇਗੀ। ਇੱਕ ਅੰਦਾਜ਼ੇ ਮੁਤਾਬਕ ਭਾਰਤ ਦਾ 200 ਦੇ ਕਰੀਬ ਪਲੈਟੀਅਮ ਉਤਪਾਦਨ ਕਰਨ ਦਾ ਪ੍ਰੋਗਰਾਮ ਹੈ ਤੇ 130 ਦੇ ਕਰੀਬ ਜ਼ਰੂਰ ਕਰੇਗਾ। ਇਸੇ ਉਤਪਾਦਨ ਵਧਾਉਣ ਨੂੰ ਚੀਨ ਖ਼ਿਲਾਫ ਪ੍ਰੋਗਰਾਮ ਵਜੋਂ ਦੇਖਿਆ ਜਾ ਰਿਹਾ ਹੈ। ਦਰਅਸਲ ਪਹਿਲਾਂ ਭਾਰਤ ਦਾ ਪ੍ਰਮਾਣੂ ਪ੍ਰੋਗਰਾਮ ਸਿਰਫ਼ ਪਾਕਿਸਤਾਨ ਦੇ ਸੰਦਰਭ ‘ਚ ਚੱਲਦਾ ਹੈ। ਇਸ ਪ੍ਰੋਗਰਾਮ ਦੇ ਵਾਧੇ ਕਾਰਨ ਸਭ ਦੇ ਕੰਨ ਖੜੇ ਹੋਏ ਹਨ। ਭਾਰਤ ਦੇ ਪ੍ਰਮਾਣੂ ਪ੍ਰੋਗਰਾਮ ਦੇ ਸੰਦਰਭ ‘ਚ ਇਹ ਲੇਖ ਆਉਣ ਦੇ ਨਾਲ ਕੌਮਾਂਤਰੀ ਹਲਕਿਆਂ ‘ਚ ਵੱਡੇ ਪੱਧਰ ‘ਤੇ ਚਰਚਾ ਛਿੜੀ ਹੈ। ਖਾਸ ਤੌਰ ‘ਤੇ ਦੱਖਣੀ ਏਸ਼ੀਆ ਦੇ ਸਿਆਸੀ ਸਮੀਕਰਨ ਬਦਲਣ ਦੇ ਸੰਦਰਭ ‘ਚ ਵੀ ਇਸ ਨੂੰ ਦੇਖਿਆ ਜਾ ਰਿਹਾ ਹੈ। ਪਿਛਲੇ ਦਿਨਾਂ ‘ਚ ਚੀਨ ਤੇ ਭਾਰਤ ਦੇ ਦਰਮਿਆਨ ਕਾਫੀ ਤਕਰਾਰ ਵਧਿਆ ਹੈ। ਇਸ ਤੋਂ ਬਾਅਦ ਦੋਵਾਂ ਦੇ ਰਿਸ਼ਤਿਆਂ ‘ਚ ਖਟਾਸ ਵੀ ਆਈ ਹੈ ਤੇ ਦੇਖਣਾ ਹੈ ਇਸ ਖ਼ਬਰ ਨੂੰ ਚੀਨ ਕਿਵੇਂ ਲੈਂਦਾ ਹੈ।
ਇਸ ਦੌਰਾਨ ਭਾਰਤ ਚੀਨ ਸਰਹੱਦੀ ਵਿਵਾਦ ‘ਤੇ ਸਰਕਾਰ ਨੇ ਭਲਕੇ ਸਰਬਦਲੀ ਬੈਠਕ ਬੁਲਾਈ ਹੈ। ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਘਰ ਇਹ ਬੈਠਕ ਹੋਵੇਗੀ ਤੇ ਹਾਲਾਤਾਂ ਸਬੰਧੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਜਾਣਕਾਰੀ ਦੇਵੇਗੀ।