ਕੁਲਭੁਸ਼ਣ ਦੀ ਫਾਂਸੀ ‘ਤੇ ਰੋਕ

-ਪੰਜਾਬੀਲੋਕ ਬਿਊਰੋ
ਹੇਗ ਸਥਿਤ ਇੰਟਰਨੈਸ਼ਨਲ ਕੋਰਟ ਨੇ ਕੁਲਭੂਸ਼ਣ ਜਾਧਵ ਮਾਮਲੇ ‘ਤੇ ਭਾਰਤ ਤੇ ਪਾਕਿਸਤਾਨ ਦੋਵਾਂ ਦੇ ਪੱਖ ਸੁਣਨ ਮਗਰੋਂ ਫੈਸਲਾ ਦਿੱਤਾ ਕਿ ਪਾਕਿਸਤਾਨ ਵਲੋਂ ਲਾਏ ਜਾ ਰਹੇ ਜਾਸੂਸੀ ਵਾਲੇ ਦੋਸ਼ ਸਹੀ ਨਹੀਂ ਹਨ ਤੇ ਪਾਕਿਸਤਾਨ ਜਾਧਵ ਨੂੰ ਫਾਂਸੀ ਨਹੀਂ ਦੇ ਸਕਦਾ। ਜਾਧਵ ਦੀ ਫਾਂਸੀ ‘ਤੇ ਰੋਕ ਲਾਉਣ ਦੇ ਫੈਸਲੇ ਤੋਂ ਬਾਅਦ ਪਾਕਸਤਾਨ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ, ਪਾਕਿ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਉਹ ਭਾਰਤ ਨੂੰ ਵਿਸ਼ਵ ਦੇ ਸਾਹਮਣੇ ਬੇਨਕਾਬ ਕਰੇਗਾ, ਦੁਨੀਆ ਦੀ ਕਿਸੇ ਵੀ ਕੋਰਟ ਕੋਲ ਇਹ ਨਿਆਂ ਅਧਿਕਾਰ ਨਹੀਂ ਕਿ ਉਹ ਇਕ ਅਜ਼ਾਦ ਮੁਲਕ ਦੀ ਅਦਾਲਤ ਵਲੋਂ ਦਿੱਤੇ ਗਏ ਫੈਸਲੇ ਨੂੰ ਪਲਟ ਦੇਵੇ, ਪਾਕਿਸਤਾਨ ਪੂਰੀ ਤਾਕਤ ਨਾਲ ਲੜੇਗਾ।
ਇਸ ਦੌਰਾਨ ਇਹ ਖਬਰਾਂ ਵੀ ਆਈਆਂ ਕਿ ਕੁਲਭੂਸ਼ਨ ਜਾਧਵ ਦੀ ਫਾਂਸੀ ਦੀ ਰੋਕ ਲਈ ਭਾਰਤ ਵਿੱਚ ਥਾਂ ਥਾਂ ਹਵਨ ਕੀਤੇ ਗਏ ਸਨ।