• Home »
  • ਦੁਨੀਆ
  • » ਕੁਲਭੂਸ਼ਣ ਮਾਮਲੇ ਦੀ ਕੌਮਾਂਤਰੀ ਅਦਾਲਤ ‘ਚ ਸੁਣਵਾਈ

ਕੁਲਭੂਸ਼ਣ ਮਾਮਲੇ ਦੀ ਕੌਮਾਂਤਰੀ ਅਦਾਲਤ ‘ਚ ਸੁਣਵਾਈ

-ਪੰਜਾਬੀਲੋਕ ਬਿਊਰੋ
ਅੱਜ ਕੌਮਾਂਤਰੀ ਅਦਾਲਤ ‘ਚ ਚੱਲ ਰਹੀ ਕੁਲਭੂਸ਼ਣ ਮਾਮਲੇ ਦੀ ਸੁਣਵਾਈ ਦੌਰਾਨ ਵਕੀਲ ਹਰੀਸ਼ ਸਲਚੇ ਨੇ ਭਾਰਤ ਦਾ ਪੱਖ ਰੱਖਿਆ। ਉਹਨਾਂ ਕੌਮਾਂਤਰੀ ਅਦਾਲਤ ‘ਚ ਕਿਹਾ ਕਿ ਯਾਦਵ ਦੀ ਫਾਂਸੀ ਦੀ ਸਜ਼ਾ ਮਨੁੱਖੀ ਅਧਿਕਾਰਾਂ ਦੇ ਉਲਟ ਹੈ ਤੇ ਪਾਕਿਸਤਾਨ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਸਲਚੇ ਨੇ ਕਿਹਾ ਕਿ ਭਾਰਤ ਨੇ 16 ਵਾਰ ਰਾਜਨੀਤਕ ਮਦਦ ਦੀ ਗੁਹਾਰ ਲਗਾਈ। ਪਾਕਿਸਤਾਨ ਨੇ ਯਾਦਵ ਮਾਮਲੇ ‘ਚ ਕੋਈ ਸਬੂਤ ਪੇਸ਼ ਨਹੀਂ ਕੀਤੇ। ਯਾਦਵ ਨੂੰ ਈਰਾਨ ਤੋਂ ਅਗਵਾ ਕੀਤਾ ਗਿਆ ਤੇ ਝੂਠਾ ਮੁਕੱਦਮਾ ਬਣਾਇਆ ਗਿਆ ਹੈ। ਅਦਾਲਤ ਨੇ ਹੁਣ ਪਾਕਿਸਤਾਨ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਹੈ।
ਇਸ ਦੌਰਾਨ ਭਾਰਤ ਨੇ ਇਹ ਸ਼ੰਕਾ ਵੀ ਜ਼ਾਹਰ ਕੀਤੀ ਹੈ ਕਿ ਮਾਮਲੇ ਦੀ ਕੌਮਾਂਤਰੀ ਕੋਰਟ ਵਿੱਚ ਸੁਣਵਾਈ ਪੂਰੀ ਹੋਣ ਤੋਂ ਪਹਿਲਾਂ ਹੀ ਯਾਦਵ ਨੂੰ ਪਾਕਿਸਤਾਨ ਫਾਂਸੀ ਦੇ ਸਕਦਾ ਹੈ।