• Home »
  • ਦੁਨੀਆ
  • » ਕੋਹੇਨੂਰ ਲਈ ਮੋਦੀ ਸਰਕਾਰ ਦੀ ਕੋਸ਼ਿਸ਼ ‘ਤੇ ਕੋਰਟ ਨੂੰ ਭਰੋਸਾ

ਕੋਹੇਨੂਰ ਲਈ ਮੋਦੀ ਸਰਕਾਰ ਦੀ ਕੋਸ਼ਿਸ਼ ‘ਤੇ ਕੋਰਟ ਨੂੰ ਭਰੋਸਾ

-ਪੰਜਾਬੀਲੋਕ ਬਿਊਰੋ
ਕੋਹੇਨੂਰ ਹੀਰੇ ਨੂੰ ਵਾਪਸ ਲਿਆਉਣ ਸਬੰਧੀ ਕੇਂਦਰ ਸਰਕਾਰ ਦੀ ਕੋਸ਼ਿਸ਼ ‘ਤੇ ਸੁਪਰੀਮ ਕੋਰਟ ਨੇ ਭਰੋਸਾ ਜਤਾਇਆ ਹੈ। ਸੁਪਰੀਮ ਕੋਰਟ ਨੇ ਉਸ ਅਪੀਲ ਦਾ ਨਿਬੇੜਾ ਕਰ ਦਿੱਤਾ ਹੈ ਜਿਸ ਵਿੱਚ ਮੰਗ ਕੀਤੀ ਗਈ ਸੀ ਕਿ ਕੇਂਦਰ ਨੂੰ ਕੋਹਿਨੂਰ ਵਾਪਸ ਭਾਰਤ ਲਿਆਉਣਾ ਯਕੀਨੀ ਬਣਾਉਣ ਸਬੰਧੀ ਨਿਰਦੇਸ਼ ਦਿੱਤੇ ਜਾਣ। ਭਾਰਤ ਸਰਕਾਰ ਦਾ ਤਰਕ ਸੀ ਕਿ ਉਹਨਾਂ ਨੇ ਕੋਹਿਨੂਰ ਵਾਪਸ ਲਿਆਉਣ ਲਈ ਕੋਸ਼ਿਸ਼ਾਂ ਕੀਤੀਆਂ ਸਨ। ਅੱਜ ਸੁਪਰੀਮ ਕੋਰਟ ਨੇ ਕੇਂਦਰ ਦਾ ਇਹ ਤਰਕ ਪ੍ਰਵਾਨ ਕਰ ਲਿਆ ਹੈ। ਸੁਪਰੀਮ ਕੋਰਟ ਨੇ ਸਾਫ ਕੀਤਾ ਕਿ ਅਦਾਲਤ ਭਾਰਤ ਤੋਂ ਬਾਹਰ ਪਈ ਕਿਸੇ ਵੀ ਵਸਤੂ ਨੂੰ ਵਾਪਸ ਲਿਆਉਣ ਸਬੰਧੀ ਨਿਰਦੇਸ਼ ਜਾਰੀ ਨਹੀਂ ਕਰ ਸਕਦੀ, ਸਰਕਾਰ ਕੋਸ਼ਿਸ਼ ਕਰ ਰਹੀ ਹੈ।