• Home »
  • ਦੁਨੀਆ
  • » ਹਰਜੀਤ ਸਿੰਘ ਸੱਜਣ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਹਰਜੀਤ ਸਿੰਘ ਸੱਜਣ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

-ਪੰਜਾਬੀਲੋਕ ਬਿਊਰੋ
ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ‘ਚ ਨਤਮਸਤਕ ਹੋਏ। ਹਰਿਮੰਦਰ ਸਾਹਿਬ ਵਿਖੇ ਉਨਾਂ ਕੁੱਝ ਸਮਾਂ ਗੁਰਬਾਣੀ ਦਾ ਸਰਵਣ ਵੀ ਕੀਤਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਦੀ ਮੌਜੂਦਗੀ ‘ਚ ਕਮੇਟੀ ਵਲੋਂ ਜ਼ੋਰਦਾਰ ਸਵਾਗਤ ਕਰਦਿਆਂ ਉਨਾਂ ਦਾ ਮਾਣ ਸਨਮਾਨ ਕੀਤਾ ਗਿਆ। ਭਗਤ ਪੂਰਨ ਸਿੰਘ ਪਿੰਗਲਵਾੜਾ ਮਾਨਾਵਾਲਾਂ ਵਿਖੇ ਪੁੱਜੇ, ਜਿੱਥੇ ਪਿੰਗਲਵਾੜੇ ਦੇ ਬੱਚਿਆਂ ਵਲੋਂ ਉਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨਾਂ ਨਾਲ ਭਾਰਤ ‘ਚ ਨਿਯੁਕਤ ਕੈਨੇਡਾ ਦੇ ਰਾਜਦੂਤ ਨਾਦੀਰ ਪਟੇਲ ਵੀ ਮੌਜੂਦ ਸਨ।
ਆਪਣੇ ਜੱਦੀ ਪਿੰਡ ਬੰਬੇਲੀ ਜਾਂਦਿਆਂ ਹਰਜੀਤ ਸਿੰਘ ਸੱਜਣ ਜਲੰਧਰ ਦੇ ਯੂਨੀਕ ਹੋਮ ਪੁੱਜੇ। ਉਹਨਾਂ ਦੇ ਜੱਦੀ ਪਿੰਡ ਦੇ ਵਸਨੀਕ ਕਈ ਦਿਨਾਂ ਤੋਂ ਪੱਬਾਂ ਭਾਰ ਹੋਏ ਪਏ ਹਨ।