• Home »
  • ਦੁਨੀਆ
  • » ਮਾਲਿਆ ਗਿਰਫਤਾਰ, ਜ਼ਮਾਨਤ ਵੀ ਮਿਲ ਗਈ!!

ਮਾਲਿਆ ਗਿਰਫਤਾਰ, ਜ਼ਮਾਨਤ ਵੀ ਮਿਲ ਗਈ!!

-ਪੰਜਾਬੀਲੋਕ ਬਿਊਰੋ
ਭਾਰਤ ਦੀਆਂ ਬੈਂਕਾਂ ਦਾ 9 ਹਜ਼ਾਰ ਕਰੋੜ ਰੁਪਿਆ ਲੈ ਕੇ ਭੱਜਿਆ ਸ਼ਰਾਬ ਦਾ ਕਾਰੋਬਾਰੀ ਵਿਜੇ ਮਾਲਿਆ ਲੰਡਨ ‘ਚ ਸਕਾਟਲੈਂਡ ਯਾਰਡ ਵਲੋਂ ਗਿਰਫਤਾਰ ਕਰ ਲਿਆ ਹੈ। ਭਾਰਤੀ ਮੀਡੀਆ ਵਲੋਂ ਇਸ ਮਾਮਲੇ ਨੂੰ ਲੈ ਕੇ ਬੜਾ ਹੋ ਹੱਲਾ ਮਚਾਇਆ ਗਿਆ, ਜਦਕਿ ਮਾਲਿਆ ਨੂੰ 3 ਘੰਟੇ ਵਿੱਚ ਹੀ ਜ਼ਮਾਨਤ ਮਿਲ ਗਈ। ਉਹ ਭਾਰਤ ਸਰਕਾਰ ਵਲੋਂ ਭਗੌੜਾ ਐਲਾਨਿਆ ਗਿਆ ਹੈ। ਉਸ ਦੀ ਗ੍ਰਿਫਤਾਰੀ ਤੋਂ ਬਾਅਦ ਸਰਕਾਰੀ ਹਲਕਿਆਂ ਵਿੱਚ ਚਰਚਾ ਹੋਣ ਲੱਗੀ ਕਿ ਮੋਦੀ ਸਰਕਾਰ ਉਸ ਦੀ ਹਵਾਲਗੀ ਲਈ ਸਰਗਰਮੀ ਤੇਜ਼ ਕਰੇਗੀ। ਪਰ ਉਸ ਦੀ ਜ਼ਮਾਨਤ ਤੋਂ ਬਾਅਦ ਸਭ ਪਾਸੇ ਚੁੱਪ ਛਾਅ ਗਈ ਤੇ ਸਿਰਫ ਮਾਲਿਆ ਦਾ ਟਵੀਟ ਬੋਲਿਆ- ਕਿ ਐਵੇਂ ਰੌਲਾ ਪੈ ਗਿਆ..।