ਭਾਰਤੀਆਂ ਨੂੰ ਵਿਟਾਮਿਨ ਡੀ ਦੀ ਕਮੀ

ਭਾਰਤ ਇੱਕ ਟਰਾਪੀਕਲ ਕੰਟਰੀ ਹੈ, ਜਿੱਥੇ ਸਾਲ ਭਰ ਸੂਰਜ ਦੀ ਭਰਪੂਰ ਮਾਤਰਾ ਵਿੱਚ ਰੋਸ਼ਨੀ ਮਿਲਦੀ ਹੈ। ਪਰ ਇਸਦੇ ਬਾਵਜੂਦ ਇੱਥੇ ਦੀ ਲੱਗਭੱਗ 80 % ਵਸੋਂ ਨੂੰ ਵਿਟਾਮਿਨ ਡੀ ਦੀ ਕਮੀ ਹੈ। ਜਿਆਦਾਤਰ ਲੋਕ ਇਸ ਤੋਂ ਅਣਜਾਣ ਰਹਿੰਦੇ ਹਨ। ਪਰ ਇਸ ਵਿਟਾਮਿਨ ਦੀ ਕਮੀ ਨਾਲ ਸਰੀਰ ‘ਤੇ ਕਈ ਤਰਾਂ ਦੇ ਬੁਰੇ ਅਸਰ ਪੈਂਦੇ ਨੇ. ਜੇਕਰ ਵਿਟਾਮਿਨ ਡੀ ਦੀ ਕਮੀ ਦੇ ਸੰਕੇਤਾਂ ਨੂੰ ਠੀਕ ਸਮੇਂ ਤੇ ਪਹਿਚਾਣ ਲਿਆ ਅਤੇ ਬਚਾਅ ਦੇ ਉਪਾਅ ਅਜਮਾ ਲਏ ਜਾਣ ਤਾਂ ਕਈ ਤਰਾਂ ਦੀ ਸਮੱਸਿਆਵਾਂ ਤੋਂ ਬਚ ਸਕਦੇ ਹੋ। ਵਿਟਾਮਿਨ ਡੀ ਦੀ ਕਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਵਿੱਚ ਮੁੱਖ ਨੇ – 
ਲਗਾਤਾਰ ਮਾਸਪੇਸੀਆਂ ‘ਚ ਦਰਦ ਰਹਿਣਾ ।
ਜੋੜਾ ਚ ਦਰਦ ਰਹਿਣਾ ।
ਵਾਰ ਵਾਰ ਹੱਡੀਆਂ ਫਰੈਕਚਰ ਹੋਣਾ ।
ਲਗਾਤਾਰ ਥਕਾਵਟ ਮਹਿਸੂਸ ਹੋਣਾ ।
ਮੂਡ ਖਰਾਬ ਜਾਂ ਡਿਪ੍ਰੇਸ਼ਨ ਦੀ ਸਮੱਸਿਆ ਰਹਿਣਾ ।
ਨੀਂਦ ਨਾ ਆਉਣ ਦੀ ਸਮੱਸਿਆ ਰਹਿਣਾ ।
ਇਸ ਵਾਸਤੇ ਜਿੱਥੇ ਡਾਕਟਰੀ ਇਲਾਜ ਦੀ ਲੋੜ ਹੁੰਦੀ ਹੈ, ਓਥੇ ਦੁੱਧ, ਮੱਛੀ, ਮੱਖਣ, ਚੀਜ਼, ਅਨਾਜ ਆਦਿ ਦੀ ਭਰਪੂਰ ਵਰਤੋਂ ਨਾਲ ਇਸ ਦੀ ਕਮੀ ਤੋਂ ਬਚਿਆ ਜਾ ਸਕਦਾ ਹੈ।