ਗੁਣਾਂ ਦੀ ਗੁਥਲੀ- ਲੌਂਗ

ਗੁਣਾਂ ਨਾਲ ਭਰਪੂਰ ਲੌਂਗ ਦੀ ਵਰਤੋਂ ਕਿਸੇ ਵੀ ਮੌਸਮ ‘ਚ ਕੀਤੀ ਜਾ ਸਕਦੀ ਹੈ। ਲੌਂਗ ਖਾਣ ਦੇ ਕਈ ਫਾਇਦੇ ਹੁੰਦੇ ਹਨ, ਜੇ ਲੌਂਗ ਨੂੰ ਭੁੰਨ ਕੇ ਖਾਦਾ ਜਾਵੇ ਤਾਂ ਇਹ ਸਰੀਰ ਨੂੰ ਦੌਗੁਣਾ ਫਾਇਦਾ ਪਹੁੰਚਾਉਂਦੀਆਂ ਹਨ।
– ਖਾਣਾ ਖਾਣ ਦੇ ਬਾਅਦ 1 ਭੁੰਨੇ ਹੋਏ ਲੌਂਗ ਨੂੰ ਚਬਾਉਣ ਨਾਲ ਐਸੀਡਿਟੀ ਅਤੇ ਛਾਤੀ ਦੀ ਜਲਣ ਦੂਰ ਹੋ ਜਾਂਦੀ ਹੈ।
– ਲੌਂਗ ਭੁੰਨ ਕੇ ਮੂੰਹ ਵਿੱਚ ਰੱਖਣ ਨਾਲ ਸੁੱਕੀ ਖਾਂਸੀ, ਕਫ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਤੋਂ ਇਲਾਵਾ ਗਲੇ ਦੀ ਸੋਜ ਵੀ ਦੂਰ ਰਹਿੰਦੀ ਹੈ।
– ਜੇ ਦੰਦ ਵਿੱਚ ਤੇਜ਼ ਦਰਦ ਹੋ ਰਿਹਾ ਹੈ ਤਾਂ ਲੌਂਗ ਨੂੰ ਭੁੰਨ ਕੇ ਦੰਦ ਦੇ ਥੱਲੇ ਰੱਖ ਲਓ। ਹਲਕਾ-ਹਲਕਾ ਚਬਾਓ। ਇਸ ਨਾਲ ਦਰਦ ਦੂਰ ਹੋ ਜਾਵੇਗਾ।
– ਸਫਰ ਦੌਰਾਨ ਜਾਂ ਘਰ ‘ਚ ਉਂਝ ਹੀ ਉਲਟੀ ਆਵੇ ਤਾਂ ਭੁੰਨੀ ਹੋਈ ਲੌਂਗ ਚਬਾਓ। ਇਸ ਨਾਲ ਉਲਟੀ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
– ਭੁੰਨੀ ਹੋਈ ਲੌਂਗ ਖਾਣ ਨਾਲ ਮੂੰਹ ਵਿੱਚ ਬਦਬੂ ਪੈਦਾ ਕਰਨ ਵਾਲੇ ਬੈਕਟੀਰੀਆ ਮਰ ਜਾਂਦੇ ਹਨ। ਮੂੰਹ ਦੀ ਬਦਬੂ ਹਮੇਸ਼ਾ ਲਈ ਦੂਰ ਰਹਿੰਦੀ ਹੈ
– ਲੌਂਗ ਵਿੱਚ ਐਂਟੀ-ਇੰਫਲੇਮੇਟਰੀ ਤੱਤ ਹੁੰਦੇ ਹਨ, ਜੇ ਸਿਰ ਵਿੱਚ ਤੇਜ਼ ਦਰਦ ਰਹਿੰਦਾ ਹੈ ਤਾਂ 2 ਲੌਂਗ ਭੁੰਨ ਕੇ ਚਬਾਓ। ਇਸ ਨਾਲ ਸਿਰਦਰਦ ਤੋਂ ਰਾਹਤ ਮਿਲਦੀ ਹੈ।
– ਲੌਂਗ ਨੂੰ ਦੇਸੀ ਘਿਓ ‘ਚ ਥੋੜਾ ਭੁੰਨ ਕੇ, ਫਿਰ ਉਸਨੂੰ ਦੁੱਧ ‘ਚ ਪਾ ਕੇ ਵੀ ਪੀ ਸਕਦੇ ਹਾਂ। ਇਸ ਨਾਲ ਜੁਕਾਮ ਦੀ ਸਮੱਸਿਆ ਘੱਟ ਜਾਂਦੀ ਹੈ।