ਸਵਲ ਸਰਜਨ ਨੇ ਬੜਿੰਗ ਖੇਤਰ ਦਾ ਦੌਰਾ ਕੀਤਾ

-ਪੰਜਾਬੀਲੋਕ ਬਿਊਰੋ
ਸਿਵਲ ਸਰਜਨ ਡਾ.ਰੱੱਘੁਬੀਰ ਸਿੰਘ ਰੰਧਾਵਾ ਵਲੋਂ ਜਲੰਧਰ ਸ਼ਹਿਰ ਦੇ ਬੜਿੰਗ ਖੇਤਰ ਦਾ ਟੀਮ ਸਹਿਤ ਦੌਰਾ ਕੀਤਾ ਗਿਆ,ਜਿੱੱਥੇ ਕਿ ਡੇਂਗੁ ਨਾਲ ਪ੍ਰਭਾਵਿਤ ਮਰੀਜ਼ਾ ਦੀ ਗਿਣਤੀ ਦੂਸਰੇ ਖੇਤਰਾਂ ਨਾਲੋਂ ਜ਼ਿਆਦਾ ਹੈ।ਉਨਾ ਡੇਂਗੁ ਨਾਲ ਪ੍ਰਭਾਵਿਤ ਮਰੀਜ਼ਾ ਦੇ ਘਰਾਂ ਵਿੱੱਚ ਦਸਤਕ ਦੇ ਕੇ ਇਸ ਬਿਮਾਰੀ ਤੋਂ ਬਚੱੱਣ ਦੇ ਉਪਰਾਲਿਆਂ ਬਾਰੇ ਜਾਣਕਾਰੀ ਦਿੱੱਤੀ। ਟੀਮ ਨਾਲ ਉਨਾ ਮੱੱਛਰ ਦੇ ਲਾਰਵਾ ਪੈਦਾ ਹੋਣ ਵਾਲੇ ਸੋਮਿਆਂ ਦੀ ਘੋਖ ਕੀਤੀ ਅਤੇ 4 ਥਾਵਾਂ ਤੇ ਮੱੱਛਰ ਦਾ ਲਾਰਵਾ ਮਿਲਣ ਤੇ ਉਨਾਂ ਦਾ ਚਲਾਨ ਵੀ ਕੀਤਾ ਗਿਆ।
ਇਸ ਮੌਕੇ ਤੇ ਸੰਬੋਧਨ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਡੇਂਗੁ ਦੀ ਬੀਮਾਰੀ ਮਾਦਾ ਮੱਛਰ ਦੇ ਕੱਟਣ ਨਾਲ ਹੁੰਦੀ ਹੈ। ਇਸ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਘਰਾਂ ਦੇ ਆਲੇ-ਦੁਆਲੇ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ, ਕੂਲਰਾਂ ਦੀ ਸਫਾਈ ਹਰ ਹਫਤੇ ਬਾਅਦ ਕੀਤੀ ਜਾਵੇ, ਮੱਛਰਾਂ ਦੇ ਕੱਟਣ ਤੋਂ ਬਚਾਅ ਲਈ ਮੱਛਰਦਾਨੀ ਅਤੇ ਕ੍ਰੀਮ ਦੀ ਵਰਤੋਂ ਕੀਤੀ ਜਾਵੇ, ਸਰੀਰ ਨੂੰ ਪੂਰਾ ਢੱਕਣ ਵਾਲੇ ਕੱਪੜੇ ਪਹਿਨੇ ਜਾਣ, ਟੁੱਟੇ ਗਮਲਿਆਂ ਤੇ ਟਾਇਰਾਂ ਵਿਚ ਪਾਣੀ ਨਾ ਜਮਾਂ ਹੋਣ ਦਿੱਤਾ ਜਾਵੇ। ਮਲੇਰੀਆ ਰੋਗ ਦੇ ਲੱਛਣਾਂ ਵਾਲੇ ਵਿਅਕਤੀ ਨੂੰ ਆਪਣਾ ਇਲਾਜ ਨਜ਼ਦੀਕੀ ਸਿਹਤ ਸੰਸਥਾ ਤੋ ਕਰਵਾਉਣਾ ਚਾਹੀਦਾ ਹੈ।
ਡੇਂਗੁ ਬਾਰੇ ਦਸਦਿਆਂ ਉਨਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਪੰਜਾਬ ਸਰਕਾਰ ਵੱੱਲੋਂ ਹਰੇਕ ਸ਼ੁੱਕਰਵਾਰ ਨੂੰ ਡ੍ਰਰਾਈ ਡੇ ਘੋਸ਼ਿਤ ਕੀਤਾ ਗਿਆ ਹੈ। ਅਸਲ ਵਿੱਚ ਇਹ ਲੋਕਾਂ ਨੂੰ ਜਾਗਰੂਕ ਕਰਨ ਦਾ ਦਿਨ ਹੈ। ਲੋਕ ਇਸ ਦਿਨ ਉਚੇਚੇ ਤੌਰ ਤੇ ਆਪਣੇ ਘਰਾਂ ਦੇ ਕੂਲਰਾਂ, ਗਮਲਿਆਂ,ਟਾਇਰਾਂ ਅਤੇ ਹੋਰ ਅਜਿਹੀਆਂ ਥਾਵਾਂ ਦੀ ਚੰਗੀ ਤਰਾਂ ਸਫਾਈ ਕਰਨ, ਜਿੱਥੇ ਪਾਣੀ ਖੜਾ ਹੁੰਦਾ ਹੋਵੇ। ਇਸ ਤਰਾਂ ਅਸੀ ਡੇਂਗੁ ਬੁਖਾਰ ਕਰਨ ਵਾਲੇ ਮਾਦਾ ਮੱਛਰ ਨੂੰ ਪਨਪਣ ਤੋਂ ਰੋਕ ਸਕਦੇ ਹਾਂ। ਕਿਸੇ ਵੀ ਕਿਸਮ ਦਾ ਬੁਖਾਰ ਹੋਣ ਤੇ ਤੁੰਰਤ ਨੇੜੇ ਦੇ ਸਰਕਾਰੀ ਹਸਪਤਾਲ ਨਾਲ ਸੰਪਰਕ ਕਰਨਾ ਚਾਹੀਦਾ ਹੈ ਤਾਂ ਜੋ ਛੇਤੀ ਤੋਂ ਛੇਤੀ ਇਲਾਜ ਸ਼ੁਰੂ ਕੀਤਾ ਜਾ ਸਕੇ। ਿÂਸ ਮੌਕੇ ਤੇ ਜਾਗਰੂਕਤਾ ਮਟੀਰਿਅਲ ਵੀ ਵੰਡਿਆ ਗਿਆ।
ਇਸ ਮੌਕੇ ਤੇ ਉਨਾਂ ਦੇ ਨਾਲ ਡਾ.ਸਤੀਸ਼ ਕੁਮਾਰ ਜ਼ਿਲਾ ਐਪਡੀਮੋਲੋਜਿਸਟ ਅਤੇ ਡਾ.ਪ੍ਰੀਤਕਮਲ ਜ਼ਿਲਾ ਆਈ.ਡੀ.ਐਸ.ਪੀ ਇੰਚਾਰਜ ਵੀ ਮੌਜੂਦ ਸਨ।