ਹੈੱਡਫੋਨ ਦੀ ਵਰਤੋਂ ਨਾਲ ਬੱਚੇ ਹੋ ਰਹੇ ਨੇ ਬੋਲ਼ੇ

ਕੈਥਰੀਨ ਸੈਂਟ ਲੁਈ-ਅੱਜ ਦੇ ਦੌਰ ਵਿੱਚ ਤਿੰਨ ਸਾਲ ਦੇ ਬੱਚੇ ਵੀ ਹੈੱਡਫੋਨ ਲਗਾਉਂਦੇ ਦਿਸ ਜਾਂਦੇ ਹਨ। ਕਈ ਵਾਰ ਤਾਂ ਜ਼ਿਆਦਾ ਸਮੇਂ ਤੱਕ ਅਜਿਹਾ ਹੁੰਦਾ ਹੈ। ਛੁੱਟੀਆਂ ਜਾਂ ਤਿਉਹਾਰਾਂ ਦੇ ਮੌਸਮ ਵਿੱਚ ਦੁਕਾਨਾਂ ‘ਤੇ ਅਜਿਹੇ ਹੈੱਡਫੋਨ ਵੀ ਦਿਸਦੇ ਹਨ, ਜਿਨ੍ਹਾਂ ਨੂੰ ਚੰਗੀ ਕੁਆਲਿਟੀ ਵਾਲੇ ਸਾਊਂਡ ਦੇ ਨਾਲ-ਨਾਲ ਬੱਚਿਆਂ ਦੇ ਕੰਨਾਂ ਲਈ ਸੁਰੱਖਿਅਤ ਦੱਸਿਆ ਜਾਂਦਾ ਹੈ। ਕੁਝ ਹੈੱਡਫੋਨ ਵਿੱਚ ਵਾਲਿਯੂਮ ਸੈਟਿੰਗ ਹੁੰਦੀ ਹੈ ਕਿ ਉਸ ਤੋਂ ਵੱਧ ਅਵਾਜ਼ ਵਿੱਚ ਬੱਚਾ ਕੁਝ ਸੁਣ ਨਹੀਂ ਸਕੇਗਾ। ਮਾਤਾ-ਪਿਤਾ ਵੀ ਉਸ ‘ਤੇ ਭਰੋਸਾ ਕਰ ਲੈਂਦੇ ਹਨ ਕਿ ਘੱਟ ਤੋਂ ਘੱਟ ਬੱਚਿਆਂ ਦੀ ਮਾਹਿਰ ਰਿਹਾਨਾ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀ ਅਣਦੇਖੀ ਗਲਤ ਹੈ, ਇਹ ਬੱਚਿਆਂ ਨੂੰ ਬੋਲ਼ਾ ਬਣਾ ਸਕਦੀ ਹੈ। ਇਲੈਕਟ੍ਰੋਨਿਕ ਡਿਵਾਈਸ-ਗੈਜੇਟ ਦੀ ਸਿਫ਼ਾਰਿਸ਼ ਕਰਨ ਵਾਲੀ ਵੈੱਬਸਾਈਟ ‘ਦਿ ਵਾਇਰੈਕਟਰ’ ਨੇ 30 ਹੈੱਡਫੋਨ ਦੇ ਸਿੱਟੇ ਵਿੱਚ ਪਾਇਆ ਕਿ ਉਹ ਅਵਾਜ਼ ਵਧਾਉਣ ਦੀ ਹੱਦ ਤੈਅ ਨਹੀਂ ਕਰਦੇ ਹਨ। ਹੇਠਲੀ ਕੁਆਲਿਟੀ ਵਾਲੇ ਹੈੱਡਫੋਨ ਜ਼ਿਆਦਾ ਤੇਜ਼ ਅਵਾਜ਼ ਕਰਦੇ ਹਨ, ਜੋ ਕੁਝ ਮਿੰਟਾਂ ਵਿੱਚ ਹੀ ਕੰਨਾਂ ਨੂੰ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਹਨ। ਯੂਨੀਵਰਸਿਟੀ ਆਫ ਕੋਲੋਰਾਡੋ ਹਸਪਤਾਲ ਵਿੱਚ ਪੀਡੀਆਟ੍ਰਿਕ ਆਡੀਓਲਾਜਿਸਟ ਕੋਰੀ ਪੋਰਟਨਫ ਕਹਿੰਦੇ ਹਨ-ਇਹ ਬਹੁਤ ਮਹੱਤਵਪੂਰਨ ਸਿੱਟਾ ਹੈ। ਗੈਜੇਟ ਨਿਰਮਾਤਾ ਆਪਣੇ ਉਤਪਾਦਨ ਨੂੰ ਲੈ ਕੇ ਬੜੇ ਦਾਅਵੇ ਕਰਦੇ ਹਨ, ਪਰ ਉਹ ਸੱਚ ਸਾਬਤ ਨਹੀਂ ਹੁੰਦੇ ਹਨ। ਟੋਰਾਂਟੋ ਸਥਿਤ ਹੋਸਪੀਟਲ ਫਾਰ ਸਿਕ ਚਿਲਡਰਨ ਵਿੱਚ ਚੀਫ ਓਟੋਲੇਰਿੰਗੋਲੋਜਿਸਟ ਡਾ. ਬਲੇਕ ਪੈਪਸਿਨ ਕਹਿੰਦੇ ਹਨ, ਇਹ ਸਿੱਟਾ ਉਨ੍ਹਾਂ ਮਾਪਿਆਂ ਲਈ ਬੇਕ-ਅੱਪ ਕਾਲ ਦੀ ਤਰ੍ਹਾਂ ਹੈ, ਜਿਨ੍ਹਾਂ ਦੇ ਬੱਚੇ ਘੱਟ ਉਮਰ ਵਿੱਚ ਹੈੱਡਫੋਨ ਦੀ ਜ਼ਿਆਦਾ ਵਰਤੋਂ ਕਰਦੇ ਹਨ। ਅਜਿਹਾ ਇਸ ਲਈ ਹੈ, ਕਿਉਂਕਿ ਹੈੱਡਫੋਨ ਨਿਰਮਾਤਾ ਕੰਪਨੀਆਂ ਨੂੰ ਤੁਹਾਡੇ ਬੱਚਿਆਂ ਦੀ ਸਿਹਤ ਦੀ ਫਿਕਰ ਨਹੀਂ ਹੁੰਦੀ। ਉਹ ਸਿਰਫ਼ ਉਤਪਾਦ ਵੇਚਣ ਵਿੱਚ ਰੁਚੀ ਰੱਖਦੀਆਂ ਹਨ। ਸਾਊਂਡ ਡੈਸੀਬਲ-80 ਡੈਸੀਬਲ 70 ਦਾ ਦੁੱਗਣਾ ਅਤੇ 90 ਡੈਸੀਬਲ ਚੌਗੁਣਾ ਹੁੰਦਾ ਹੈ। ਜੇਕਰ 100 ਡੈਸੀਬਲ ਹੈ, ਤਾਂ ਸਿਰਫ਼ 15 ਮਿੰਟ ਹੀ ਉਸ ਨੂੰ ਉੱਚਿਤ ਹੈ, ਜੇਕਰ 108 ਡੈਸੀਬਲ ਹੋਵੇ, ਤਾਂ ਸਿਰਫ਼ 3 ਮਿੰਟ ਕਾਫੀ ਹਨ। ਇਹ ਵੱਖਰੀ ਗੱਲ ਹੈ ਕਿ ਅਮਰੀਕਾ ਜਿਹੇ ਦੇਸਾਂ ਵਿੱਚ ਜ਼ਿਆਦਾਤਰ ਡੈਸੀਬਲ ਦਾ ਕੋਈ ਨਿਯਮ ਨਹੀਂ ਹੈ।
ਸਾਲ 2015 ਦੀ ਰਿਪੋਰਟ ਅਨੁਸਾਰ 8 ਤੋਂ 12 ਸਾਲ ਦੀ ਉਮਰ ਵਾਲੇ 2600 ਵਿੱਚੋਂ 1300 ਬੱਚੇ ਰੋਜ਼ਾਨਾ ਹੈੱਡਫੋਨ ‘ਤੇ ਸੰਗੀਤ ਸੁਣਦੇ ਹਨ, ਓਨੀ ਹੀ ਗਿਣਤੀ ਦੇ ਦੋ ਤਿਹਾਈ ਕਿਸ਼ੋਰ ਬੱਚੇ ਵੀ ਅਜਿਹਾ ਕਰਦੇ ਹਨ। ਸੁਰੱਖਿਆਤਮਕ ਰੂਪ ਨਾਲ ਸੰਗੀਤ ਸੁਣਨ ਲਈ ਵਾਲਿਊਮ ਤੇ ਸਮੇਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ। ਲਾਊਡ ਸਾਊਂਡ ਤਾਂ ਬਿਲਕੁਲ ਨਹੀਂ। ਇਸ ਹਾਲਤ ਵਿੱਚ ਖ਼ਿਆਲ ਰੱਖਣਾ ਹੋਵੇਗਾ ਕਿ ਸਾਡਾ ਤੇ ਬੱਚਿਆਂ ਦਾ ਫਰੀ ਟਾਈਮ ਉਨ੍ਹਾਂ ਦੇ ਕੰਨਾਂ ਦੀ ਕੀਮਤ ਨਹੀਂ ਹੈ।