ਕਪਤਾਨ ਸਰਕਾਰ ਦਾ ‘ਕੁੱਤਾ ਟੈਕਸ’!!

ਘੁੰਗਣੀਆਂ ਥੁੱਕੋ ਪੰਜਾਬੀਓ! ਆ ਰਿਹੈ ਕਪਤਾਨ ਸਰਕਾਰ ਦਾ ‘ਕੁੱਤਾ ਟੈਕਸ’!!
ਪੰਜਾਬ ਸਰਕਾਰ ਵਲੋਂ ਗਊ ਟੈਕਸ ਲਾਇਆ ਜਾ ਰਿਹਾ ਹੈ, ਇਹਦੇ ਬਾਵਜੂਦ ਹਜ਼ਾਰਾਂ ਗਊਵੰਸ਼ ਸੜਕਾਂ ‘ਤੇ ਅਵਾਰਾ ਘੁੰਮਦਾ, ਜਾਨਾਂ ਦਾ ਖੌਅ ਬਣ ਰਿਹਾ ਹੈ, ਫਸਲਾਂ ਉਜਾੜ ਰਿਹਾ, ਫੇਰ ਕਾਹਦਾ ਗਊ ਟੈਕਸ??
ਹੁਣ ਪਾਲਤੂ ਕੁੱਤੇ ਬਿੱਲੀਆਂ ਤੇ ਹੋਰ ਜਾਨਵਰਾਂ ਦਾ ਵੀ ਟੈਕਸ ਦੇਣਾ ਪਿਆ ਕਰੂ।
ਸਥਾਨਕ ਸਰਕਾਰਾਂ ਵਿਭਾਗ ਵਲੋਂ ਪਾਲਤੂ ਜਾਨਵਰਾਂ ‘ਤੇ ਟੈਕਸ ਲਗਾਉਣ ਦੀ ਯੋਜਨਾ ਤਹਿਤ ਕੁੱਤਾ, ਬਿੱਲੀ, ਸੂਰ, ਬੱਕਰੀ, ਪੋਨੀ, ਵੱਛਾ, ਭੇਡ, ਹਿਰਨ ਆਦਿ ਪਾਲਣ ਵਾਲੇ ਲੋਕਾਂ ਨੂੰ 250 ਰੁਪਏ ਪ੍ਰਤੀ ਸਾਲ ਅਤੇ  ਮੱਝ, ਝੋਟਾ, ਊਠ, ਘੋੜਾ, ਗਾਂ, ਹਾਥੀ, ਨੀਲ ਗਊ ਆਦਿ ਪਾਲਣ ਵਾਲੇ ਲੋਕਾਂ ਤੋਂ 500 ਰੁਪਏ ਪ੍ਰਤੀ ਸਾਲ ਵਸੂਲ ਕੀਤੇ ਜਾਣਗੇ। ਹਰ ਜਾਨਵਰ ਦਾ ਲਸੰਸ ਬਣਾਇਆ ਜਾਊ, ਜਿਸਨੂੰ ਹਰ ਸਾਲ ਰੀਨਿਊ ਕਰਵਾਉਣਾ ਪਊ, ਕੁੱਤਾ-ਬਿੱਲੀ ਵਰਗ ਲਈ ਜੇਕਰ ਨਿਰਧਾਰਿਤ ਸਮੇਂ ਤੋਂ 30 ਦਿਨਾਂ ਦੇ ਅੰਦਰ ਲਸੰਸ ਰੀਨਿਊ ਨਾ ਕਰਵਾਇਆ ਤਾਂ 150 ਰੁਪਏ ਜੁਰਮਾਨਾ ਦੇਣਾ ਅਤੇ ਗਾਂ, ਮੱਝ ਵਰਗ ਵਿਚ ਜੇਕਰ ਲਾਇਸੈਂਸ ਨਿਰਧਾਰਿਤ ਤਾਰੀਕ ਤੱਕ ਰੀਨਿਊ ਨਾ ਕਰਵਾਇਆ ਤਾਂ 200 ਰੁਪਏ ਜੁਰਮਾਨਾ ਅਦਾ ਕਰਨਾ ਪਊ..।
ਪੰਜਾਬੀਓ! ਘੁੰਗਣੀਆਂ ਥੁੱਕੋਗੇ ਤਾਂ ਬਚੋਂਗੇ..
-ਅਮਨਦੀਪ ਹਾਂਸ