ਪੰਜਾਬ ਸਿਆਸਤ ‘ਚ ਬਲੂ ਫਿਲਮਾਂ ਦੀ ਧੂਮ

-ਅਮਨ
ਲੋਕਾਂ ਦਾ ਧਿਆਨ ਪਹਿਲਾਂ ਬਲੂ ਵੇਲ ਗੇਮ ਨੇ ਖਿੱਚਿਆ ਹੁਣ ਬਲੂ ਫਿਲਮਾਂ ਖਿੱਚ ਰਹੀਆਂ ਨੇ ਪੰਜਾਬ ਦੀ ਸਿਆਸਤ ਵਿੱਚ ਤਾਂ ਬਲੂ ਫਿਲਮਾਂ , ਬਲੂ ਤਸਵੀਰਾਂ ਦੀ ਧੂਮ ਮੱਚੀ ਪਈ ਹੈ.. ਇਸ ਪੋਰਨ ਪਾਲੀਟਿਕਸ ਨੇ ਸੰਜੀਦਾ ਲੋਕਾਂ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ ਹੈ।
ਅਕਾਲੀ ਸੁੱਚਾ ਸਿੰਘ ਲੰਗਾਹ ਮਗਰੋ ਭਾਜਪਾਈ ਸਵਰਨ ਸਲਾਰੀਆ ਤੇ ਹੁਣ ਕਾਂਗਰਸੀ ਜਸਬੀਰ ਸਿੰਘ ਡਿੰਪਾ ਦੇ ਨਾਮ ‘ਤੇ ਬਲੂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਪਈ ਹੈ। ਜਸਬੀਰ ਡਿੰਪਾ ਨੇ ਇਸ ਵੀਡੀਓ ਨੂੰ ਵਾਇਰਲ ਕਰਨ ਵਾਲਿਆਂ ਖਿਲਾਫ ਬਟਾਲਾ ਦੇ ਐਸ ਪੀ ਕੋਲ ਸ਼ਿਕਾਇਤ ਕਰਕੇ ਮੁਲਜ਼ਮਾਂ ਨੂੰ ਤੁਰੰਤ ਗਿਰਫਤਾਰ ਕਰਨ ਦੀ ਮੰਗ ਕੀਤੀ ਹੈ ਤੇ ਨਾਲ ਹੀ ਸਫਾਈ ਦਿੱਤੀ ਹੈ ਕਿ ਵੀਡੀਓ ਵਿੱਚ ਉਹ ਹੈ ਹੀ ਨਹੀਂ, ਉਹ ਤਾਂ ਕੋਈ ਸਾਊਥ ਇੰਡੀਅਨ ਵਰਗਾ ਲੱਗਦਾ ਹੈ। ਡਿੰਪਾ ਨੇ ਕਿਹਾ ਕਿ ਉਹਨਾਂ ਨੇ ਪੜਤਾਲ ਕਰਵਾਈ ਹੈ ਕਿ ਇਹ ਵੀਡੀਓ ਪੰਜ ਸਾਲ ਪਹਿਲਾਂ ਤਾਮਿਲਨਾਡੂ ਦੀ ਇਕ ਵੈਬਸਾਈਟ ‘ਤੇ ਅਪਲੋਡ ਹੋਈ ਸੀ, ਖੈਰ ਪੁਲਿਸ ਕਹਿੰਦੀ ਜਾਂਚ ਕਰਾਂਗੇ। ਡਿੰਪਾ ਨੇ ਇਸ ਕਾਰੇ ਪਿੱਛੇ ਭਾਜਪਾ ਤੇ ਅਕਾਲੀ ਨੇਤਾਵਾਂ ਦੇ ਨਾਮ ਲਏ ਨੇ।