ਮੋਦੀ ਨਾਲ ਵਿਆਹ ਕਰਾਉਣ ਲਈ ਬੀਬੀ ਧਰਨੇ ‘ਤੇ ਬੈਠੀ!!

-ਪੰਜਾਬੀਲੋਕ ਬਿਊਰੋ
ਸਾਰਾ ਜੱਗ ਜਾਣਦਾ ਹੈ ਕਿ ਪੀ ਐਮ ਮੋਦੀ ਆਪਣੀ ਪਤਨੀ ਨੂੰ ਛੱਡ ਚੁੱਕੇ ਹਨ। ਪਰ ਇਕ ਮਹਿਲਾ ਹੋਰ ਹੈ ਜੋ ਮੋਦੀ ਜੀ ਦੇ ਗਲ਼ ਜੈਮਾਲਾ ਪਾਉਣ ਖਾਤਰ ਧਰਨਾ ਮਾਰ ਕੇ ਬੈਠੀ ਹੈ। ਜੈਪੁਰ ਤੋਂ ਆਈ 40 ਸਾਲਾ ਜੈ ਸ਼ਾਂਤੀ 8 ਸਤੰਬਰ ਤੋਂ ਦਿੱਲੀ ਸਥਿਤ ਜੰਤਰ-ਮੰਤਰ ‘ਤੇ  ਧਰਨਾ ਦੇ ਰਹੀ ਹੈ। ਇਸ ਔਰਤ ਦਾ ਨਾਂ ਓਮ ਸ਼ਾਂਤੀ ਸ਼ਰਮਾ ਹੈ, ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਆਹ ਕਰਨਾ ਚਾਹੁੰਦੀ ਹੈ। ਜੈ ਸ਼ਾਂਤੀ ਅਨੁਸਾਰ ਤਾਂ ਉਸ ਦੇ ਪਤੀ ਨੇ 1989 ‘ਚ ਉਸ ਨੂੰ ਵਿਆਹ ਦੇ ਇਕ ਸਾਲ ਬਾਅਦ ਹੀ ਛੱਡ ਦਿੱਤਾ ਸੀ, ਉਹ ਉਦੋਂ ਤੋਂ ਇਕੱਲੀ ਹੈ। ਉਸ ਨੇ ਇਹ ਵੀ ਦੱਸਿਆ ਕਿ ਉਸ ਨੂੰ ਕਈ ਲੋਕਾਂ ਨੇ ਵਿਆਹ ਦਾ ਪ੍ਰਸਤਾਵ ਦਿੱਤਾ ਪਰ ਉਸ ਨੂੰ ਸ੍ਰੀ ਮੋਦੀ ‘ਚ ਹੀ ਉਹ ਗੱਲ ਨਜ਼ਰ ਆਈ ਜੋ ਉਸਦਾ ਜੀਵਨਸਾਥੀ ਬਣਨ ਦੇ ਲਾਇਕ ਹੈ। ਜਦੋਂ ਉਸ ਤੋਂ ਪੁੱਛਿਆ ਕਿ ਉਹ ਪ੍ਰਧਾਨ ਮੰਤਰੀ ਮੋਦੀ ਨਾਲ ਵਿਆਹ ਕਿਉਂ ਕਰਨਾ ਚਾਹੁੰਦੀ ਹੈ ਤਾਂ ਉਸ ਨੇ ਕਿਹਾ ਕਿ ਮੇਰੀ ਗੱਲ ਸੁਣ ਕੇ ਲੋਕ ਮੇਰੇ ‘ਤੇ  ਹੱਸਦੇ ਹਨ, ਮੈਨੂੰ ਸਾਰਿਆਂ ਨੇ ਠੁਕਰਾ ਦਿੱਤਾ। ਮੈਂ ਪੀ.ਐੱਮ. ਦੀ ਸੇਵਾ ਕਰਨਾ ਚਾਹੁੰਦੀ ਹਾਂ। ਉਹ ਵੀ ਮੇਰੀ ਤਰਾਂ ਇਕੱਲੇ ਹਨ।  ਓਮ ਸ਼ਾਂਤੀ ਅੱਗੇ ਕਹਿੰਦੀ ਹੈ ਕਿ ਪੀ.ਐੱਮ. ਦਾ ਵਤੀਰਾ ਚੰਗਾ ਹੈ ਅਤੇ ਉਹ ਗਰੀਬਾਂ ਅਤੇ ਦੁਖੀਆਂ ਦੀ ਆਵਾਜ਼ ਸੁਣਦੇ ਹਨ, ਇਸ ਲਈ ਮੈਂ ਉਨਾਂ ਤੋਂ ਪ੍ਰਭਾਵਿਤ ਹਾਂ। ਓਮ ਸ਼ਾਂਤੀ ਆਪਣੇ ਨਾਲ ਪੀ.ਐੱਮ. ਦੀ ਤਸਵੀਰ ਅਤੇ ਇਕ ਬੈਨਰ ਲੈ ਕੇ ਬੈਠੀ ਹੈ, ਜਿਸ ‘ਤੇ  ਉਸ ਨੇ ਆਪਣੀ ਇੱਛਾ ਲਿਖ ਰੱਖੀ ਹੈ।ਇਸ ਮਸਲੇ ‘ਤੇ ਮੋਦੀ ਦੀ ਪਤਨੀ ਯਸ਼ੋਦਾ ਬੇਨ ਦੀ ਕੋਈ ਟਿਪਣੀ ਹਾਲੇ ਤੱਕ ਨਹੀਂ ਆਈ।