• Home »
  • ਗੁਸਤਾਖੀਆਂ
  • » ਗੱਲਾਂ ਬੁਲੇਟ ਟਰੇਨ ਦੀਆਂ, ਪਟੜੀਆਂ ਨੂੰ ਟਾਂਕੇ ਨਹੀਂ ਲੱਗਦੇ

ਗੱਲਾਂ ਬੁਲੇਟ ਟਰੇਨ ਦੀਆਂ, ਪਟੜੀਆਂ ਨੂੰ ਟਾਂਕੇ ਨਹੀਂ ਲੱਗਦੇ

-ਅਮਨ
ਦੇਸ਼ ਨੂੰ ਅਗਾਂਹ ਲਿਜਾਣ ਦੇ ਦਮਗਜ਼ੇ ਮਾਰਨ ਵਾਲੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਬੁਲੇਟ ਟਰੇਨ ਦੀ ਤਿਆਰੀ ਕਰ ਰਹੇ ਨੇ, 14 ਸਤੰਬਰ ਨੂੰ ਮੋਦੀ ਤੇ ਜਪਾਨ ਦੇ ਪੀ ਐਮ ਸ਼ਿੰਜੋ ਆਬੇ ਅਹਿਮਦਾਬਾਦ ਵਿੱਚ ਪਹਿਲੇ ਬੁਲਟ ਟਰੇਨ  ਪ੍ਰੋਜੈਕਟ ਦੀ ਨੀਂਹ ਰੱਖਣਗੇ, ਤੇ ਦੂਜੇ ਪਾਸੇ ਸਧਾਰਨ ਰੇਲਾਂ ਵਾਲੀਆਂ ਪਟੜੀਆਂ ਦੀ ਮੁਰੰਮਤ ਤੱਕ ਨਹੀਂ ਕਰਵਾਈ ਜਾ ਰਹੀ।
ਕੱਲ ਇਕ ਦਿਨ ਵਿੱਚ ਦੇਸ਼ ਦੀਆਂ ਤਿੰਨ ਵੱਡੀਆਂ ਰੇਲਾਂ ਲੀਹੋਂ ਲਹਿ ਗਈਆਂ, ਕਿਸੇ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਕਈ ਯਾਤਰੀ ਜ਼ਖਮੀ ਹੋਏ ਨੇ। ਸਾਰੇ ਹਾਦਸੇ ਪਟੜੀਆਂ ਟੁੱਟੀਆਂ ਹੋਣ ਕਰਕੇ ਵਾਪਰੇ। ਇਕ ਜਗਾ ਤਾਂ ਬੱਚਿਆਂ ਨੇ ਟੁੱਟੀ ਪਟੜੀ ਦੇਖੀ ਤੇ ਆਪਣੀ ਲਾਲ ਟੀ-ਸ਼ਰਟ ਲਾਹ ਕੇ ਝੰਡੀ ਵਾਂਗ ਲਹਿਰਾਅ ਕੇ ਰੇਲ ਰੋਕ ਕੇ ਹਾਦਸਾ ਬਚਾਅ ਲਿਆ। ਅਧਿਕਾਰੀ ਦੌਰਾ ਕਰ ਜਾਂਦੇ ਨੇ, ਮੰਤਰੀ ਬਿਆਨ ਦੇ ਦਿੰਦੇ ਨੇ, ਪਟੜੀ ਵਾਲਾ ਪਰਨਾਲਾ ਓਵੇਂ ਜਿਵੇਂ ਰਹਿੰਦੈ।  ਹੋ ਸਕਦੈ ਹਰ ਖਾਤੇ ‘ਚ 15 ਲੱਖ ਪੁਚਾਉਣ ਵਾਂਗ ਦੇਸ਼ ਦੇ ਹਰ ਨਾਗਰਿਕ ਤੱਕ ਬੁਲੇਟ ਟਰੇਨ ਪੁਚਾਉਣ ਦਾ ਇਰਾਦਾ ਹੋਵੇ ਤਾਂ ਕਰਕੇ ਸਧਾਰਨ ਰੇਲਾਂ ਦੀ ਸਾਰ ਲੈਣੀ ਸਰਕਾਰ ਜੀ ਨੇ ਬੰਦ ਕਰਤੀ ਹੋਵੇ?