ਭੂਤ ਭੱਜ ਗਏ..

-ਅਮਨ
ਭੂਤ ਦੇ ਬੜੇ ਚਰਚੇ ਸੀ, ਗੁੱਤਾਂ ਕੱਟਣ ਵਾਲਾ ਭੂਤ ਡੇਰਾ ਸਾਧ ਦੇ ਰੌਲੇ ਗੌਲੇ ‘ਚ ਆਪਣੀ ਜਾਨ ਬਚਾ ਕੇ ਭੱਜਣ ਵਿੱਚ ਸਫਲ ਹੋ ਗਿਆ..
ਤੇ ਇਕ ਭੂਤ ਹੋ ਪੰਜਾਬ ਪੁਲਿਸ ਨੇ ਫੜਿਆ ਸੀ, ਭੱਜਣ ਵਿੱਚ ਉਹ ਵੀ ਸਫਲ ਹੋ ਗਿਆ,  ਹੁਸ਼ਿਆਰਪੁਰ ਪੁਲਿਸ ਨੇ 31 ਸਨੈਚਿੰਗ ਦੀਆਂ ਵਾਰਦਾਤਾਂ ਕਰਨ ਵਾਲੇ ਭੂਤ ਗੈਂਗ ਦੇ ਨੀਰਜ ਨੂੰ 22 ਜੂਨ ਨੂੰ ਇਕ ਹੋਰ ਸਾਥੀ ਨਾਲ ਕਾਬੂ ਕੀਤਾ ਸੀ, ਇਹ ਮੁਲਜ਼ਮ ਆਪਣੀ ਬਾਈਕ ਦੇ ਪਿੱਛੇ ਭੂਤ ਦੀ ਫੋਟੋ ਬਣਾ ਕੇ ਰੱਖਦੇ ਸਨ, ਜਿਸ ਕਰਕੇ ਇਹਨਾਂ ਨੂੰ ਭੂਤ ਗੈਂਗ ਕਿਹਾ ਜਾਂਦਾ ਸੀ, ਕੱਲ ਨੀਰਜ ਨੂੰ ਪੇਸ਼ੀ ਲਈ ਜ਼ਿਲਾ ਜੇਲ ਵਿਚੋਂ ਕੋਰਟ ਤੱਕ ਇਕ ਪੁਲਿਸ ਮੁਲਾਜ਼ਮ ਨਾਲ ਹੱਥਕੜੀ ਲਾ ਕੇ ਪੈਦਲ ਭੇਜਿਆ ਗਿਆ, ਕੋਰਟ ਕੰਪਲੈਕਸ ਕੋਲ ਜਾ ਕੇ ਨੀਰਜ ਹੱਥਕੜੀ ਵਿਚੋਂ ਹੱਥ ਕੱਢ ਕੇ ਭੱਜ ਗਿਆ, ਨਾਲ ਗਿਆ ਪੁਲਿਸ ਮੁਲਾਜ਼ਮ ਦੋ ਕਦਮ ਵੀ ਪਿੱਛਾ ਕਰ ਸਕਿਆ, ਉਹ ਬਿਮਾਰ ਸੀ, ਹਫ ਰਿਹਾ ਸੀ ਤੇ ਉਸ ਕੋਲ ਕੋਈ ਹਥਿਆਰ ਵੀ ਨਹੀਂ ਸੀ। ਹੋ ਰਹੀ ਕਿਰਕਿਰੀ ਤੋਂ ਪੱਲਾ ਛੁਡਵਾਉਂਦਿਆਂ ਉਚ ਅਧਿਕਾਰੀਆਂ ਨੇ ਕਿਹਾ ਕਿ ਨਾਕੇ ਲਾ ਲਏ ਨੇ, ਭੂਤ ਉਰਫ ਨੀਰਜ ਨੂੰ ਛੇਤੀ ਫੜਲਾਂਗੇ।