ਤੂੰ ਕਿਧਰੇ ਵੀ ਬਹਿ ਜਾ, ਮੇਰੇ ਮਗਰੋਂ ਲਹਿ ਜਾ

ਗੁਰਮੀਤ ਪਲਾਹੀ  
26 ਜੁਲਾਈ ਨੂੰ ਨਤੀਸ਼ ਕੁਮਾਰ ਨੇ ਆਪਣੀ ਤਲਵਾਰ ਅਤੇ ਘੋੜਾ ਤਿਆਗ ਦਿਤੇ ਅਤੇ ਬਿਹਾਰ ਦਾ ਛੇਵੀਂ ਵੇਰ ਮੁੱਖ ਮੰਤਰੀ ਦੇ ਤੌਰ ‘ਤੇ ਸਿੰਘਾਸਨ ਪ੍ਰਾਪਤ ਕਰਨ ਲਈ ਦੂਜਿਆਂ ਦਾ ਸਹਾਰਾ ਲੈ ਲਿਆ ਅਤੇ ਪਹਿਲਿਆਂ ਨੂੰ ਤਿਆਗ ਦਿਤਾ। ਬਿਹਾਰ ਦੀ ਗਰੀਬੀ, ਬੇਰੁਜ਼ਗਾਰੀ ਅਤੇ ਭੇਦਭਾਵ ਨੂੰ ਦੇਖਦਿਆਂ ਇਹ ਜਾਨਣਾ ਜ਼ਰੂਰੀ ਅਤੇ ਹੈਰਤ ਭਰਿਆ ਹੈ ਕਿ ਉਥੇ ਕੋਈ ਇਹੋ ਜਿਹਾ ਸਖ਼ਸ਼ ਵੀ ਹੈ, ਜਿਸਦੇ ਲਈ ਬਿਹਾਰ ਦੇ ਮੁਖਮੰਤਰੀ ਦੀ ਕੁਰਸੀ ਆਤਮ ਸਵੈਮਾਨ ਅਤੇ ਭਰੋਸੇ ਯੋਗਤਾ ਦੀ ਤੁਲਨਾ ਤੋਂ ਕਿਤੇ ਵੀ ਉਪਰ ਹੈ।
ਨਤੀਸ਼ ਛੇਵੀਂ ਵੇਰ ਕੁਰਸੀ ਨੂੰ ਚੁੰਬੜ ਗਿਆ ਅਤੇ ਉਸ ਲਾਲੂ-ਟੱਬਰ ਨੂੰ ਦਰੋਂ ਬਾਹਰ ਕਰ ਦਿਤਾ।  ਜੋ ਉਹਦੀਆਂ ਅੱਖਾਂ ਦਾ ਤਾਰਾ ਸੀ, ਹਰਮਨ ਪਿਆਰਾ ਸੀ, ਦੁੱਧ-ਧੋਤਾ ਸੀ, ਪਲਾਂ-ਛਿਨਾ ‘ਚ ਉਹਦੀਆਂ ਅੱਖਾਂ ‘ਚ ਡਕੈਤ ਬਣ ਗਿਆ ਅਤੇ ਮੋਦੀ-ਟੱਬਰ ਜਿਹਨੂੰ ਉਹ ਫਿਰਕਾਪ੍ਰਸਤ, ਡਰਾਮੇਬਾਜ਼ ਆਖਦਾ ਨਹੀਂ ਸੀ ਥੱਕਦਾ, ਆਦਰਸ਼ਕ ਦਿਸਣ ਲੱਗ ਪਿਆ।
ਤਦੇ ਤਾਂ ਨਤੀਸ਼ ਲਾਲੂ ਨੂੰ ਆਪਣੇ ਪਿੰਡੇ ‘ਤੇ ਚੁੰਬੜੀ ਚੰਮ-ਜੂੰ ਸਮਝਦਿਆਂ, ਗਲੋਂ ਲਾਹੀ ਜਾਂਦਾ ਤੇ ਮੋਦੀ ਨੂੰ ਜੱਫੀਆਂ ਪਾਈ ਜਾਂਦਾ। ਬਾਵਰੇ ਹੋਏ ਨਤੀਸ਼ ਦੀ ਹਾਲਤ ਇਹ ਹੈ ਕਿ ਲਾਲੂ ਨੂੰ ਆਖੀ ਜਾਂਦਾ, ”ਤੂੰ ਕਿਧਰੇ ਵੀ ਬਹਿ ਜਾ, ਮੇਰੇ ਮਗਰੋਂ ਲਹਿ ਜਾ, ਰੂਹ ਦਾ ਪਲੰਘ ਨਵਾਰੀ ਮੇਰੇ ਯਾਰ ਲਈ ਹੈ”।
ਪਰ ਸਵਾਲ ਹੈ ਕਿ ਜੇ ਮੋਦੀ ਦੇ ਮਨ ਵਿੱਚ ਵੀ ਨਿਤੀਸ਼ ਵਾਲਾ ਖਿਆਲ ਆ ਗਿਆ ਲਾਲੂ ਲਈ ਤਾਂ ਫਿਰ ਕੀ ਬਣੂ ਨਤੀਸ਼ ਦਾ?