• Home »
  • ਗੁਸਤਾਖੀਆਂ
  • » ਕੀ ਪ੍ਰਿੰਸੀਪਲ ਦਲਜੀਤ ਸਿੰਘ ਦੀ ਦਸਤਾਰ ਦਾ ਮਹੱਤਵ ਘੱਟ ਸੀ??

ਕੀ ਪ੍ਰਿੰਸੀਪਲ ਦਲਜੀਤ ਸਿੰਘ ਦੀ ਦਸਤਾਰ ਦਾ ਮਹੱਤਵ ਘੱਟ ਸੀ??

-ਮਨਦੀਪ ਖੁਰਮੀ ਹਿੰਮਤਪੁਰਾ
ਪ੍ਰਿੰਸੀਪਲ ਦਲਜੀਤ ਸਿੰਘ ‘ਤੇ 4 ਅਪ੍ਰੈਲ 2015 ਨੂੰ ਗੁੰਡਿਆਂ ਵੱਲੋਂ ਹਮਲਾ ਕਰਕੇ ਕੁੱਟਮਾਰ ਹੀ ਨਹੀਂ ਕੀਤੀ ਗਈ ਸੀ ਸਗੋਂ ਉਹਨਾਂ ਦੀ ਪੱਗ ਵੀ ਲਾਹ ਕੇ ਲੈ ਗਏ ਸਨ। ਉਹਨੀਂ ਦਿਨੀਂ ਉਹ ਭਗਤਾ ਵਿਖੇ ਤਾਇਨਾਤ ਸਨ। ਪ੍ਰਿੰਸੀਪਲ ਦਲਜੀਤ ਸਿੰਘ ਨੇ ਇਹ ਹਮਲਾ “ਅਕਾਲੀ ਆਗੂ“ ਦੀ ਸ਼ਹਿ ‘ਤੇ ਹੋਇਆ ਦੱਸਿਆ ਸੀ। ਉਹਨਾਂ  ਦੀ ਸ਼ਿਕਾਇਤ ‘ਤੇ ਥਾਣਾ ਦਿਆਲਪੁਰਾ ਵਿਖੇ ਅਣਪਛਾਤਿਆਂ ਖਿਲਾਫ ਪਰਚਾ ਦਰਜ਼ ਕੀਤਾ ਸੀ। ਤੇ ਹੁਣ ਵਿਧਾਨ ਸਭਾ ‘ਚ ਵਾਪਰੀ ਘਟਨਾ ਤੋਂ ਬਾਅਦ ਬਾਦਲਕਿਆਂ ਨੂੰ ਰਾਜਸੀ ਫਾਇਦਾ ਦੇਣ ਦੇ ਮਕਸਦ ਨਾਲ ਬਡੂੰਗਰ ਪਾਰਟੀ ਨੇ ਝੱਟ ਬਿਆਨ ਦਾਗ ਦਿੱਤੇ। ਪੱਗ ਕਿਸੇ ਦੀ ਵੀ ਲਾਹੀ ਜਾਵੇ, ਮੰਦਭਾਗੀ ਹੈ। ਪਰ ਕੀ ਦਲਜੀਤ ਸਿੰਘ ਦੀ ਪੱਗ ਕਿਸੇ ਹੋਰ ਕੱਪੜੇ ਦੀ ਬਣੀ ਹੋਈ ਸੀ ਕਿ ਐਨਾ ਸਮਾਂ ਦਲਜੀਤ ਸਿੰਘ ਦੀ ਪੱਗ ਬਾਰੇ ਸਾਰੇ ਚੌਧਰੀ ਲਾਣੇ (ਸਮੇਤ ਬਾਦਲ ਕੇ) ਨੂੰ ਅੰਧਰਾਤਾ ਕਿਉਂ ਹੋਇਆ ਰਿਹਾ?? ਸੱਚ ਇਹ ਹੈ ਕਿ ਸਿਆਸੀ ਲੋਕ ਜਾਂ ਤਾਂ ਸਾਡੀਆਂ ਤੁਹਾਡੀਆਂ ਪੱਗਾਂ ਦੀ ਖਿੱਦੋ ਬਣਾ ਕੇ ਭਾਵਨਾਵਾਂ ਵਾਲੀ ਹਾਕੀ ਨਾਲ ਮਨਚਾਹਿਆ ਮੈਚ ਖੇਡਦੇ ਹਨ ।
ਬਡੂੰਗਰ ਸਾਹਿਬ ਤੇ ਬਾਦਲ ਪਰਿਵਾਰ ਨੂੰ ਚਾਹੀਦਾ ਹੈ ਕਿ ਜੇ ਦਸਤਾਰ ਦੀ ਇੱਜ਼ਤ ਦਾ ਐਨਾ ਹੀ ਦਰਦ ਹੈ ਤਾਂ ਭਗਤੇ ਵਾਲੇ ਕੇਸ ਨੂੰ ਵੀ ਫਰੋਲੋ, ਸ਼ਾਇਦ ਤੁਹਾਡੇ “ਹੁੱਡੂ ਸਪੈਸ਼ਲਿਸਟ” ਵਫਾਦਾਰ ਦਾ ਨਾਂ ਵੀ ਸੁਣ ਜਾਵੇ।