• Home »
  • ਗੁਸਤਾਖੀਆਂ
  • » ਕਪਤਾਨ ਸਾਬ ਦੇ ਕਾਰਜਕਾਲ ‘ਚ ਕਾਕਾ ਜੀ ਦਾ ਸੁਪਨਾ ਪੂਰ ਚੜਿਆ

ਕਪਤਾਨ ਸਾਬ ਦੇ ਕਾਰਜਕਾਲ ‘ਚ ਕਾਕਾ ਜੀ ਦਾ ਸੁਪਨਾ ਪੂਰ ਚੜਿਆ

-ਅਮਨ
ਅਸਲ ਲੀਡਰ ਉਹ ਜੋ ਸਿਆਸੀ ਵਿਰੋਧੀਆਂ ਦੇ ਵੀ ਸੁਪਨੇ ਪੂਰੇ ਕਰੇ..
ਇਸ ਵਾਸਤੇ ਕਪਤਾਨ ਸਾਬ ਵਧਾਈ ਦੇ ਪੂਰੇ ਹੱਕਦਾਰ ਨੇ..
ਪੰਜਾਬ ਦੇ ਸਾਬਕਾ ਡਿਪਟੀ ਸੀ ਐਮ ਕਾਕਾ ਜੀ ਉਰਫ ਸੁਖਬੀਰ ਸਿੰਘ ਬਾਦਲ ਦਾ ਪੰਜਾਬ ‘ਚ ਜਲ ਬੱਸਾਂ ਚਲਾਉਣ ਦਾ ਸੁਪਨਾ ਕਪਤਾਨ ਕਾਰਜਕਾਲ ਵਿੱਚ ਪੂਰਾ ਹੋ ਰਿਹਾ ਹੈ, ਕੱਲ ਬਹੁਤੇ ਕਸਬਿਆਂ ਸ਼ਹਿਰਾਂ ‘ਚ ਜਲ ਬੱਸਾਂ ‘ਚ ਲੋਕਾਂ ਨੇ ਬਿਨ ਇਛਾ ਦੇ ਢੂਣੇ ਲਏ. Îਮੋਗੇ ‘ਚ ਤਾਂ ਮੁਕਤਸਰ ਰੋਡ ਤੇ ਰੇਲਵੇ ਬ੍ਰਿਜ ਕੋਲ ਨਜ਼ਾਰਾ ਬੱਝ ਗਿਆ ਜਦ ਐਨ ਮੌਕੇ ਤੇ ਜਲ ਬੱਸ ਦਾ ਲੰਗਰ ਸੁੱਟ ਕੇ ਪੌੜੀਆਂ ਲਾ ਕੇ ਸਵਾਰੀਆਂ ਨੂੰ ਜਲ ਤੇ ਅੰਬਰ ਦੇ ਦਰਮਿਆਨ ਸਪੈਸ਼ਲ ਪਲੇਟਫਾਰਮ ਤੇ ਚਾੜਿਆ ਗਿਆ..
ਕੱਲ ਪਹਿਲਾ ਈ ਮਾੜਾ ਜਿਹਾ ਮੀਂਹ ਪਿਆ, ਹਰ ਪਾਸੇ ਜਲ ਜਲ ਹੋ ਗਈ.. ਮੋਗਾ ਮੁਕਤਸਰ ਰੋਡ ਤੇ ਇਕ ਬੱਸ ਬ੍ਰਿਜ ਦੇ ਹੇਠਾਂ ਫਸ ਗਈ, ਸਵਾਰੀਆਂ ਨੂੰ ਕੱਢਣ ਲਈ ਬ੍ਰਿਜ ਤੋਂ ਪੌੜੀ ਲਮਕਾਉਣੀ ਪਈ , ਫਾਇਰ ਬ੍ਰਿਗੇਡ ਦੀ ਮਦਦ ਨਾਲ ਡਰਾਈਵਰ ਕੰਡਕਟਰ ਸਣੇ 22 ਜਣਿਆਂ ਨੂੰ ਬੱਸ ਵਿਚੋਂ ਸੁਰੱਖਿਅਤ ਕੱਢਿਆ ਗਿਆ।
ਕੱਲ ਦੇ ਪਏ ਹਲਕੇ ਜਿਹੇ ਮੀਂਹ ਨਾਲ ਕਈ ਥਾਈਂ ਹਾਲ ਹੀ ਵਿੱਚ ਨਵੀਆਂ ਬਣੀਆਂ ਸੜਕਾਂ ਧਸ ਜਾਣ ਨਾਲ ਵਾਹਨ ਫਸ ਗਏ, ਦੋ ਪਹੀਆ ਵਾਹਨ ਪਾਣੀ ਵਿੱਚ ਬੰਦ ਹੋ ਗਏ..
ਹਾਲੇ ਤਾਂ ਮੌਸਮ ਵਿਭਾਗ ਨੇ ਤਿੰਨ ਦਿਨਾਂ ਤੱਕ ਵਾਛੜਾਂ ਪੈਣ ਦੇ ਸੰਕੇਤ ਦਿੱਤੇ ਨੇ..।
ਕਿਸ਼ਤੀਆਂ ਦੀ ਮੁਰੰਮਤ ਕਰਵਾ ਲਓ..