ਮੰਤਰੀ ਜੀ ਤਾਂ ਲੀੜਿਆਂ ਤੋਂ ਬਾਹਰ ਹੋ ਗਏ..

-ਪੰਜਾਬੀਲੋਕ ਬਿਊਰੋ
ਛੱਤੀਸਗੜ ਦੇ ਕਿਰਤ ਮੰਤਰੀ ਭੈਯਾ ਲਾਲ ਰਜਵਾੜੇ ਸੋਸ਼ਲ ਮੀਡੀਆ ‘ਤੇ ਛਾਏ ਪਏ ਨੇ, ਮੋਦੀ ਸਾਬ ਨੇ ਵੀ ਆਈ ਪੀ ਕਲਚਰ ਨੂੰ ਤਿਲਾਂਜਲੀ ਦੇਣ ਦਾ ਐਲਾਨ ਕੀ ਕੀਤਾ, ਜਨਾਬ ਲਾਲ ਰਜਵਾੜੇ ਜੀ ਨੇ ਤਾਂ ਲੀੜਿਆਂ ਤੋਂ ਈ ਬਾਹਰ ਹੋ ਗਏ. . ਆਪਣੇ ਸਰਕਾਰੀ ਬੰਗਲੇ ਵਿੱਚ ਬੀਤੇ ਦਿਨ ਮੰਤਰੀ ਜੀ ਜਨਤਾ ਦੀਆਂ ਸ਼ਿਕਾਇਤਾਂ ਸੁਣ ਰਹੇ ਸੀ ਤਾਂ ਉਹ ਤੇੜ ਨਿੱਕਾ ਜਿਹਾ ਤੌਲੀਆ ਤੇ ਗਲ਼ ਬਨੈਣ ਪਾ ਕੇ ਕੁਰਸੀ ‘ਤੇ ਆ ਬਿਰਾਜੇ, ਕਈ ਉਚ ਅਧਿਕਾਰੀ ਵੀ ਓਥੇ ਆਏ, ਜੋ ਮੰਤਰੀ ਜੀ ਦੇ ਪਹਿਰਾਵੇ ਤੋਂ ਹੈਰਾਨ ਪ੍ਰੇਸ਼ਾਨ ਹੋਏ, ਕਈ ਬੀਬੀਆਂ ਅਫਸਰਨੀਆਂ ਵੀ ਲੋਕਾਂ ਦੇ ਕੰਮਕਾਰ ਕਰਵਾਉਣ ਆਈਆਂ, ਉਹ ਤਾਂ ਸ਼ਰਮ ਨਾਲ ਪਾਣੀ ਪਾਣੀ ਹੋਈ ਜਾਣ। ਕਈਆਂ ਅਫਸਰਨੀਆਂ ਨੇ ਤਾਂ ਸਾੜੀ ਦੇ ਪੱਲੂ ਨਾਲ ਆਪਣਾ ਮੂੰਹ ਹੀ ਢਕ ਲਿਆ। ਪਰ ਮੰਤਰੀ ਜੀ ਬੇਫਿਕਰੀ ਨਾਲ ਉਵੇਂ ਬੈਠੇ ਕੰਮ ਕਰਦੇ ਰਹੇ, ਕਿਸੇ ਨੇ ਫੋਟੋ ਖਿੱਚ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ। ਮੰਤਰੀ ਜੀ ਤੌਲੀਏ ਬਨੈਣ ਵਿੱਚ ਗਰਮੀ ਕਰਕੇ ਬੈਠੇ ਰਹੇ ਜਾਂ ਕੋਈ ਹੋਰ ਵਜਾ ਸੀ, ਇਸ ਦਾ ਪਤਾ ਨਹੀਂ ਲੱਗ ਸਕਿਆ।