‘ਦਾਦੀਆਂ ਦੇ ਪੇਕੇ’ ਪਿੰਡ ਬਣੂ ਸੈਨਿਕ ਸਕੂਲ..

-ਪੰਜਾਬੀਲੋਕ ਬਿਊਰੋ
ਕਪਤਾਨ ਸਾਹਿਬ ਨੇ ਚੋਣਾਂ ਵੇਲੇ ਵਾਅਦਾ ਕੀਤਾ ਸੀ ਕਿ ਮਾਲਵੇ ਨੂੰ ਇਕ ਸੈਨਿਕ ਸਕੂਲ ਦੇਵਾਂਗੇ, ਸਰਕਾਰ ਬਣਨ ਮਗਰੋਂ ਵਾਅਦਾ ਵਫਾ ਹੋਣ ਜਾ ਰਿਹਾ ਹੈ, ਪਿੰਡ ਚੁਣਿਆ ਹੈ ਮਾਨਸਾ ਜ਼ਿਲੇ ਦਾ ਰੱਲਾ, 40 ਏਕੜ ਜ਼ਮੀਨ ਵੀ ਨਜ਼ਰ ਹੇਠ ਕਰ ਲਈ ਹੈ, ਪਤਾ ਜੇ ਰੱਲਾ ਪਿੰਡ ਹੀ ਕਿਉਂ ਚੁਣਿਆ ਸੈਨਿਕ ਸਕੂਲ ਲਈ, ਅਸਲ ਵਿੱਚ ਕਪਤਾਨ ਸਾਹਿਬ ਦੇ ਦਾਦਾ ਜੀ ਮਹਾਰਾਜਾ ਭੂਪਿੰਦਰ ਸਿੰਘ ਦੀਆਂ ਸਭ ਤੋਂ ਵੱਧ ਰਾਣੀਆਂ ਇਸੇ ਪਿੰਡ ਦੀਆਂ ਸਨ, ਤੇ ਇਸ ਪਿੰਡ ਨੂੰ ਪਟਿਆਲਾ ਰਿਆਸਤ ਤੋਂ ਸਭ ਤੋਂ ਵੱਧ ਜਗੀਰਾਂ ਮਿਲੀਆਂ ਸਨ, ਤੇ ਹੁਣ ਇਹਨਾਂ ਜਗੀਰਾਂ ‘ਤੇ ਹੀ ਬਣੂ ਸੈਨਿਕ ਸਕੂਲ। ਪੁਰਖਿਆਂ ਨਾਲ ਜੁੜੇ ਰਹਿਣ ਦਾ ਇਹ ਵੀ ਆਪਣਾ ਈ ਤਰੀਕਾ ਐ..