ਕੱਟੜ ਹਿੰਦੂਤਵੀਆਂ ਦੇ ਕਾਰੇ..

-ਅਮਨ
ਯੂ ਪੀ ਵਿੱਚ ਐਂਟੀ ਰੋਮੀਓ ਸਕੂਐਡ ਨੇ ਮੇਰਠ ਵਿੱਚ ਇਕ ਫੌਜੀ ਜਵਾਨ ਦੀ ਧੀ ਨਾਲ ਛੇੜਛਾੜ ਕੀਤੀ, ਰੋਕਣ ‘ਤੇ ਭਰਾ ਦੀ ਕੁੱਟਮਾਰ ਕੀਤੀ, ਤੇ ਪੂਰਾ ਹੁੜਦੰਗ ਮਚਾਇਆ, ਕਿਸੇ ਨੇ ਵਿੱਚ ਬਚਾਅ ਨਹੀਂ ਕੀਤਾ। ਪੀੜਤ ਬੱਚੇ ਫੌਜੀ ਜਵਾਨ ਦੇ ਹੋਣ ਦੇ ਬਾਵਜੂਦ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ।
ਇਕ ਹੋਰ ਵੀਡੀਓ ਵਾਇਰਲ ਹੋਈ ਹੈ, ਜਿਸ ਵਿੱਚ ਹਿੰਦੂਤਵੀ ਸੰਗਠਨ ਦੇ ਕਾਰਕੁੰਨ ਇਕ ਬੇਵੱਸ ਮੁਸਲਮਾਨ ਨੂੰ ਧੌਣੋਂ ਫੜ ਕੇ ਜੈ ਸ੍ਰੀ ਰਾਮ ਦੇ ਨਾਅਰੇ ਲਾਉਣ ਲਈ ਮਜਬੂਰ ਕਰਦੇ ਨੇ, ਗੰਦੀਆਂ ਗਾਲਾਂ ਬਕਦੇ ਨੇ, ਮਾਰਨ ਦੀਆਂ ਧਮਕੀਆਂ ਦਿੰਦੇ ਨੇ।
ਰਾਜਸਥਾਨ ਦੇ ਬਾਂਸਵਾੜਾ ਜ਼ਿਲੇ ਵਿੱਚ ਹਾਕਮੀ ਧਿਰ ਦੇ ਗੁੰਡਿਆਂ ਨੇ ਇਕ ਪ੍ਰੇਮੀ ਜੋੜੇ ਨੂੰ ਨੰਗਾ ਕਰਕੇ ਪਿੰਡ ਵਿੱਚ ਘੁੰਮਾਇਆ, ਤੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਸਭ ਤੋਂ ਵੱਧ ਸ਼ਰਮਨਾਕ ਗੱਲ ਇਹ ਹੈ ਕਿ ਇਹ ਕਾਰਾ ਕਰਨ ਵਾਲਿਆਂ ਵਿੱਚ ਕੁੜੀ ਦਾ ਬਾਪ ਵੀ ਸ਼ਾਮਲ ਹੈ।