ਕਾਗ਼ਜ਼ੀ ਟਾਇਲਟਸ ‘ਲੱਭੀਆਂ’

-ਪੰਜਾਬੀਲੋਕ ਬਿਊਰੋ
ਕੈਪਟਨ ਸਰਕਾਰ ਪਿਛਲੀ ਸਰਕਾਰ ਦੇ ਕੰਮਾਂ-ਕਾਜਾਂ ਦੀ ਫਰੋਲਾ-ਫਰਾਲੀ ਵੀ ਕਰਵਾ ਰਹੀ ਹੈ। ਗੁਰਦਾਸਪੁਰ ਕੰਨੀ ਦਾ ਇਕ ਕਾਗਜ਼ੀ ਪੁਲ ਵੀ ਸਾਹਮਣੇ ਆਇਆ ਹੈ, ਤੇ ਅੰਮ੍ਰਿਤਸਰ ਜ਼ਿਲੇ ਦੇ ਤਿੰਨ ਪਿੰਡਾਂ ਵਿੱਚ ਕਾਗਜ਼ਾਂ ਵਿੱਚ ਬਣੀਆਂ ਟਾਇਲਟਸ ਵੀ ਲੱਭੀਆਂ ਨੇ, ਜਿਹਨਾਂ ਲਈ ਕੇਂਦਰ ਵਲੋਂ 42 ਲੱਖ ਰੁਪਏ ਦੀ ਗ੍ਰਾਂਟ ਆਈ ਸੀ, ਜੋ ਸਰਪੰਚਾਂ, ਪੰਚਾਇਤ ਸਕੱਤਰਾਂ ਤੇ ਬੀ ਡੀ ਪੀ ਓ ਨੇ ਰਲ ਮਿਲ ਕੇ ਘਾਊਂ ਘੱਪ ਕਰ ਲਈ। ਪੁਲਿਸ ਨੇ ਕੇਸ ਦਰਜ ਕੀਤਾ ਹੈ।