ਸਾਡੀ ਵਾਰੀ ਆਈ ਪਤੀਲਾ ਖੜਕੇ..

-ਪੰਜਾਬੀਲੋਕ ਬਿਊਰੋ
ਕਪਤਾਨ ਸਰਕਾਰ ਨੂੰ ਖਜ਼ਾਨੇ ਵਾਲਾ ਪੀਪਾ ਜਮਾ ਖਾਲੀ ਮਿਲਿਆ ਹੈ, ਤੇ ਇਸ ਦੇ ਨਾਲ ਹੀ ਪੌਣੇ ਦੋ ਲੱਖ ਕਰੋੜ ਦਾ ਕਰਜ਼ਾ ਵੀ ਸਿਆਸੀ ਵਿਰਾਸਤ ਵਿੱਚ ਮਿਲਿਆ, ਇਸੇ ਕਰਕੇ ਤਾਂ ਕੋਈ ਵੀ ਵਾਅਦਾ ਸਰਕਾਰ ਜੀ ਹਾਲੇ ਪੂਰਾ ਨਹੀਂ ਕਰ ਪਾਈ। ਪਰ ਖਬਰ ਮਿਲੀ ਹੈ ਕਿ ਮੰਤਰੀਆਂ ਦੇ ਕਮਰਿਆਂ ਤੇ ਸਰਕਾਰੀ ਘਰਾਂ ਨੂੰ ਰੈਨੋਵੇਟ ਕਰਨ ਲਈ ਪੀ ਡਬਲਿਯੂ ਡੀ ਲੱਖਾਂ ਰੁਪਏ ਖਰਚ ਕਰ ਰਹੀ ਹੈ। 15-20 ਦਿਨਾਂ ਵਿੱਚ ਸਾਰੇ ਦਫਤਰ ਤੇ ਰਿਹਾਇਸ਼ਾਂ ਮੌਟੀ ਰਕਮ ਖਰਚ ਕਰਕੇ ਨਵੇਂ ਨਿੱਕ ਕਰ ਦਿੱਤੇ ਜਾਣਗੇ।