ਅਕਾਲੀ ਮੰਤਰੀ ਦਾ ਪੀ ਏ ਚੋਰ ਛੁਡਵਾ ਕੇ ਲੈ ਗਿਆ..

-ਅਮਨ
ਆਂਹਦੇ ਨੇ ਸੱਤਾ ਬਦਲ ਗਈ ਹੈ ਤਾਂ ਸਿਸਟਮ ਵੀ ਬਦਲੂ.. ਸਿਆਣੇ ਕਹਿੰਦੇ ਨੇ ਤਾਂ ਮੰਨ ਲੈਂਦੇ ਆਂ.. ਹੋਰ ਕੋਈ ਚਾਰਾ ਵੀ ਨਹੀਂ
ਪਰ ਜ਼ਰਾ ਆਹ ਖਬਰ ਸੁਣ ਕੇ ਫੈਸਲਾ ਕਰਿਓ ਕਿ ਸੁਧਾਰ ਹੋਊ ਕਿ ਨਹੀਂ..
ਬਟਾਲਾ ਦੇ ਗਾਂਧੀ ਨਗਰ ਵਿੱਚ ਲੋਕਾਂ ਨੇ ਚੋਰੀ ਕਰਦੇ ਕੁਝ ਨੌਜਵਾਨ ਮੌਕੇ ਤੋਂ ਫੜੇ ਤੇ ਸਿੰਬਲ ਚੌਕੀ ਦੀ ਪੁਲਿਸ ਦੇ ਹਵਾਲੇ ਕਰ ਦਿੱਤੇ.. ਜਦ ਲੋਕਾਂ ਨੇ ਮਾਮਲੇ ਦੀ ਫੀਡਬੈਕ ਲੈਣੀ ਚਾਹੀ ਤਾਂ ਪਤਾ ਲੱਗਿਆ ਕਿ ਚੋਰ ਸਾਬਾਂ ਨੂੰ ਤਾਂ ਸਾਬਕਾ ਅਕਾਲੀ ਮੰਤਰੀ ਕਾਹਲੋਂ ਦਾ ਪੀ ਏ ਛੁਡਵਾ ਕੇ ਲੈ ਗਿਆ, ਆਂਹਦਾ ਠੰਡ ਬੜੀ ਆ ਮੁੰਡੇ ਥਾਣੇ ‘ਚ ਪ੍ਰੇਸ਼ਾਨ ਹੋਣਗੇ, ਸਵੇਰੇ ਪੇਸ਼ ਕਰਵਾ ਦਿਆਂਗੇ। ਪਰ ਸਵੇਰ ਨੂੰ ਪੁਲਿਸ ਵੀ ਮੁੱਕਰ ਗਈ ਕਿ ਇਹੋ ਜਿਹਾ ਕੋਈ ਮਾਮਲਾ ਸੀ, ਜਦ ਲੋਕ ਰੋਹ ਭਖਿਆ ਤਾਂ ਜਨਾਬ ਏ ਐਸ ਆਈ ਸਾਹਿਬ ਨੇ ਪੀ ਏਵਾਲੀ ਕਹਾਣੀ ਵੀ  ਸੁਣਾ ਦਿੱਤੀ, ਨਾਲ ਹੀ ਕਹਿ ਦਿੱਤਾ ਕਿ ਫੜੇ ਗਏ ਮੁੰਡੇ ਨਬਾਲਗ ਸੀ, ਕਿਸੇ ਦੀ ਮਾਂ ਹੈ ਨਹੀਂ, ਕਿਸੇ ਦਾ ਪਿਓ ਹੈ ਨਹੀਂ, ਅਸੀਂ ਵਾਰਨਿੰਗ ਦੇ ਕੇ ਛੱਡ ਦਿੱਤੇ, ਕੇਸ ਵੀ ਰਫਾ ਦਫਾ ਕਰ ਦਿੱਤਾ।
ਚਿਹਰੇ ਬਦਲਣ ਨਾਲ ਸਿਸਟਮ ਨਹੀਂ ਬਦਲ ਜਾਂਦਾ..
ਬਾਬਾ ਨਜ਼ਮੀ ਕਹਿੰਦੇ ਨੇ-
ਦੱਸਾਂ ਕੀ ਮੈਂ ਹਾਲ ਸਿਆਸਤਦਾਨਾਂ ਦਾ
ਕਿਬਲਾ ਕਾਹਬਾ ਮਾਲ ਸਿਆਸਤਦਾਨਾਂ ਦਾ
ਅਸੀਂ ਆਂ ਭੋਲੇ ਪੰਛੀ ਫਸਣਾ ਫੇਰ ਅਸਾਂ
ਲੱੱਗਾ ਫੇਰ ਏ ਜਾਲ ਸਿਆਸਤਦਾਨਾਂ ਦਾ
ਸਾਡੀ ਫੇਰ ਚੰਗੇਰ ਨੇ ਖਾਲੀ ਰਹਿਣਾ ਏ
ਭਰ ਜਾਣਾ ਏ ਖਾਲ਼ ਸਿਆਸਤਦਾਨਾਂ ਦਾ..
ਭਰ ਜਾਣਾ ਏ ਖਾਲ਼ ਸਿਆਸਤਦਾਨਾਂ ਦਾ