ਅਪਰਾਧੀ ਦੂਣਾ ਨਿਵੇ ..

-ਅਮਨਦੀਪ ਹਾਂਸ
ਦੋ ਦਿਨਾਂ ਤੱਕ ਪੰਜਾਬ ਚੋਣਾਂ ਦੇ ਨਤੀਜੇ ਆ ਜਾਣੇ ਨੇ, ਉਮੀਦਵਾਰਾਂ ਦੇ ਕਾਲਜੇ ਮੁੱਠੀਆਂ ‘ਚ ਆਏ ਪਏ ਨੇ, ਪੂਜਾ ਅਰਚਨਾ, ਅਰਦਾਸਾਂ ਅਰਜੋਈਆਂ ਕੀਤੀਆਂ ਜਾ ਰਹੀਆਂ ਨੇ।
ਆਂਹਦੇ ਨੇ ਬਈ ਕਾਕਾ ਜੀ ਜਨਾਬ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਜਿੱਤ ਲਈ ਅਰਦਾਸ ਕੀਤੀ ਹੈ, ਤੇ ਨਾਨਕਸਰ ਠਾਠ ਜਗਰਾਉਂ ਵਿੱਚ ਉਚੇਚਾ ਗਏ, ਇਕ ਘੰਟਾ ਰੁਕੇ ਤੇ ਆਪਣੀ ਪਾਰਟੀ ਦੀ ਜਿੱਤ ਲਈ ਅਰਦਾਸ ਵੀ ਕਰਵਾਈ।
ਬਾਬਾ ਨਾਨਕ ਜੀ ਕਹਿੰਦੇ ਨੇ
ਅਪਰਾਧੀ ਦੂਣਾ ਨਿਵੇ
ਜਿਉਂ ਹੰਤਾ ਮ੍ਰਿਗਾਹੇ
ਸੀਸ ਨਿਵਾਏ ਤਾ ਕਿਆ ਕਰੇ
ਜਾ ਰਿਧ ਕਸਿਧੇ ਜਾਏ..
ਵੈਸੇ ਬਾਣੀ ਦੀ ਇਸ ਤੁਕ ਦਾ ਕਾਕਾ ਜੀ ਦੇ ਥਾਂ ਥਾਂ ਮੱਥੇ ਟੇਕਣ ਨਾਲ ਕੋਈ ਸੰਬੰਧ ਨਹੀਂ ਹੈ..