ਮੈਂ ਕਿਹਾ ਗੱਲ ਈ ਕੋਈ ਨਹੀਂ..

-ਅਮਨ
ਚੋਣ ਪ੍ਰਚਾਰ ਦੌਰਾਨ ਸੁਖਬੀਰ ਬਾਦਲ ਨੇ ਕਿਹਾ ਸੀ ਕਿ ਜਲਾਲਾਬਾਦ ਵਾਲਿਓ ਸੀ ਐਮ ਥੋਡਾ ਈ ਹੋਊ.. ਫੇਰ ਥੋਨੂੰ ਮੋਟਰਸਾਈਕਲ ਦੇ ਕਾਗਜ਼ ਬਣਾਉਣ ਦੀ ਵੀ ਲੋੜ ਨਹੀਂ ਪੈਣੀ..
ਕਾਕਾ ਜੀ ਹੋ ਸਕਦੈ ਮਜ਼ਾਕ ‘ਚ ਕਹਿ ਰਹੇ ਹੋਣ, ਪਰ ਜਨਤਾ ਬਹੁਤੀ ਵਾਰ ਗੱਲ ਸੀਰੀਅਸ ਲੈ ਜਾਂਦੀ ਹੁੰਦੀ ਆ.. ਮੋਹਾਲੀ ਵਿੱਚ ਕੱਲ ਇਕ ਕਾਰ ਚਾਲਕ ਨੇ ਕਾਕਾ ਜੀ ਦੇ ਡਰੀਮ ਪ੍ਰੋਜੈਕਟ ਏ ਸੀ ਬੱਸ ਟਰਮੀਨਲ ਵਿੱਚ ਕਾਰ ਜਾ ਵਾੜੀ, ਬੈਰੀਕੇਡ ਤੇ ਕੰਧ ਤੋੜ ਦਿੱਤੀ, ਜਦ ਪੁਲਿਸ ਵਾਲਿਆਂ ਨੇ ਉਸ ਨੂੰ ਕਾਰ ਵਿਚੋਂ ਬਾਹਰ ਧੂਹਿਆ ਤਾਂ ਜਨਾਬ ਦੇ ਪੈਰ ਭੁੰਝੇ ਨਹੀਂ ਸੀ ਲੱਗਦੇ, ਆਂਹਦਾ, ਗੱਲ ਈ ਕੋਈ ਨਹੀਂ, ਬੱਸ ਅੱਡਾ ਸਾਡੇ ਬਾਦਲ ਸਾਬ ਨੇ ਬਣਾਇਆ, ਤੁਸੀਂ ਟੈਨਸ਼ਨ ਨਾ ਲਓ ਦੁਬਾਰਾ ਬਣਵਾ ਲਵਾਂਗੇ..।
ਭਲੇਮਾਣਸ ਦੀ ਕਾਰ ਦੇ ਪਰਖਚੇ ਉਡ ਗਏ, ਪਰ ਲਾਲਪਰੀ ਦੇ ਨਸ਼ੇ ‘ਚ ਉਹਨੂੰ ਹੋਏ ਨੁਕਸਾਨ ਦਾ ਕੋਈ ਅੰਦਾਜ਼ਾ ਨਹੀਂ ਸੀ।
ਊਂ ਜਾਣੀ ਇਹ ਵਾਕਿਆ ਐੈਸ ਗੱਲ ਦੀ ਸ਼ਾਅਦੀ ਭਰਦੈ ਬਈ ਲਾਲਪਰੀ ਦਲੇਰੀ ਵਾਹਵਾ ਬਖਸ਼ ਦਿੰਦੀ ਆ. .