ਕਾਮੇਡੀ ਵਿੱਦ ਪੰਜਾਬ ਪਾਲਿਟਿਕਸ ..

ਪੇਸ਼ਕਸ਼-ਅਮਨ
ਪੰਜਾਬ ਦੇ ਚੋਣ ਪ੍ਰਚਾਰ ਵਿੱਚ ਜੋ ਗੱਲਾਂ ਸਭ ਤੋਂ ਵੱਧ ਹੋ ਰਹੀਆਂ ਨੇ, ਤੇ ਆਮ ਲੋਕਾਂ ਵਿੱਚ ਵੀ ਚਰਚਾ ‘ਚ ਨੇ, ਉਹਨਾਂ ਦੀ ਚਰਚਾ ਮੀਡੀਆ ਹਲਕੇ ਵੀ ਕਰ ਰਹੇ ਨੇ.. ਇਹ ਹੈ ਕਾਮੇਡੀ ਵਿੱਦ ਪੰਜਾਬ ਪਾਲਿਟਿਕਸ– ਭਗਵੰਤ ਮਾਨ ਦੀ ਕਿੱਕਲੀ ਸਭ ਤੋਂ ਵੱਧ cheap nfl jerseys ਚਰਚਾ ਵਿੱਚ ਹੈ-
ਕਿੱਕਲੀ ਕਲੀਰ ਦੀ
ਗੱਪ ਸੁਖਬੀਰ ਦੀ
ਚਿੱਟਾ ਮੇਰੇ ਭਾਈ ਦਾ
ਸੁਖਵਿੰਦਰ ਤੋਂ ਮੰਗਾਈਦਾ
ਦੱਸੋ ਕਿੰਨਾ ਚਾਹੀਦਾ
ਘਰ ਘਰ ਪੁਚਾਈਦਾ
ਨਹੀਂ ਘਬਰਾਈਦਾ,
<span Fake Oakleys style=”color: #ff0000;”>ਨੌਕਰੀ ਜੋ ਮੰਗੇ
ਡਾਂਗ ਨਾਲ ਕੁਟਵਾਈਦਾ,
ਚਿੱਟਾ ਸਾਡਾ ਲਹੂ ਵੇ
ਮੈਂ ਬਾਦਲ ਦੀ ਬਹੂ ਵੇ..
ਨਵਜੋਤ ਸਿੱਧੂ ਦਾ ਦੂਜਾ ਨੰਬਰ ਹੈ- ਜਿਸ ਦੇ ਹਿੱਟ ਜੁਮਲੇ ਨੇ- ਗੁਰੂ .. ਜੋ ਕਭੀ ਪਾਸਾ ਨਹੀਂ ਫੇਂਕਤਾ, ਵੋ ਕਭੀ ਛੱਕਾ ਮਾਰਨੇ ਕੀ ਉਮੀਦ ਨਹੀਂ ਕਰ ਸਕਤਾ..
ਜੇ ਮੇਰੀ ਚਾਚੀ ਦੇ ਮੁੱਛਾਂ ਹੁੰਦੀਆਂ ਮੈਂ ਉਹਨੂੰ ਚਾਚਾ ਨਾ ਕਹਿੰਦਾ..??
ਦੁਸ਼ੰਯਤ ਦੀ ਕਵਿਤਾ ਦੇ ਬੋਲ ਵੀ ਸਿੱਧੂ ਅਕਸਰ ਬੋਲਦੇ ਨੇ-
ਕਾਲੇ ਬਾਦਲ ਕੋ ਚੀਰ ਕਰ ਸੂਰਜ ਨਿਕਲਨਾ ਚਾਹੀਏ
ਮੌਸਮ ਕੈਸਾ ਭੀ ਹੋ ਬਦਲਨਾ ਚਾਹੀਏ।
ਸੁਖਬੀਰ ਬਾਦਲ ਨੂੰ ਵੀ ਜੁਮਲੇ ਕਰਨ ਲਾ ਤਾ- ਪਰ ਉਹਨੂੰ ਤੁਕਬੰਦੀ ਨਹੀਂ ਆ ਰਹੀ, ਸਿੱਧੇ ਜਿਹੇ ਬੋਲ ਹੀ ਮਾਰ ਰਿਹੈ- ਉਹ ਸਿੱਧੂ ਨੂੰ ਵਿਕਾਊ ਮਾਲ, ਕਾਂਗਰਸੀਆਂ ਨੂੰ ਤਨਖਾਹਦਾਰ ਮੁਲਾਜ਼ਮ, ਰਾਹੁਲ ਗਾਂਧੀ ਤੇ ਨਵਜੋਤ ਸਿੱਧੂ ਨੂੰ ਚੱਲੇ ਹੋਏ ਕਾਰਤੂਸ ਕਹਿ ਰਿਹੈ।
ਗੁਰਪ੍ਰੀਤ ਘੁੱਗੀ ਵੀ ਕਿਮੇ ਪਿੱਛੇ ਰਹਿ ਜਾਊ- ਜੀਹਦੀ ਰਗ ਰਗ ‘ਚ ਕਮੇਡੀ ਪਈ ਹੈ-
ਉਹ ਪ੍ਰਚਾਰ ਦੌਰਾਨ ਕਹਿ ਰਿਹੈ- ਦੂਜੀਆਂ ਪਾਰਟੀਆਂ ਦੇ ਲੀਡਰ ਲੋਕ ਆਉਣਗੇ, ਤੁਹਾਡੇ ਕੁੱਤੇ ਨੂੰ ਵੀ ਬਿਸਕੁਟ ਖਵਾਉਣਗੇ, ਕੱਟਿਆਂ ਵੱਛਿਆਂ ਨੂੰ ਵੀ ਪਿਆਰ ਦੇ ਕੇ ਜਾਣਗੇ, ਤੁਹਾਡੀ ਕੂਹਣੀ ਨੂੰ ਗੁੜ ਲਾ ਕੇ ਜਾਣਗੇ, ਜਿਹੜਾ ਥੋਡੇ ਕੋਲੋਂ ਚੱਟ ਵੀ ਨਹੀਂ ਹੋਣਾ।
ਕਪਤਾਨ ਸਾਹਿਬ ਤਾਂ ਪਹਿਲਾਂ ਹੀ ਡਾਂਗ ਫੇਰੂੰ ਵਾਲੀਆਂ ਗੱਲਾਂ ਕਰਦੇ ਰਹਿੰਦੇ ਨੇ, ਹੁਣ ਤਾਂ ਹੈ ਹੀ ਜੁਮਲਿਆਂ ਦਾ ਦੌਰ, ਸਿੱਧੂ ਨੂੰ ਪਤਿਆਉਂਦੇ ਹੋਏ ਹੁਣ ਅਕਸਰ ਕਹਿੰਦੇ ਨੇ ਕਿ ਮੈਂ ਤਾਂ ਵਿਕਟਕੀਪਰ ਆਂ, ਸਿੱਧੂ ਹੈ ਕੈਪਟਨ।
ਕੇਜਰੀ ਬਾਬੂ ਦੇ ਬਿਆਨ ਵੀ ਜੁਮਲਿਆਂ ਵਾਂਗ ਲੋਕ ਚੇਤੇ ਰੱਖ ਰਹੇ ਨੇ- ਕਾਂਗਰਸ -ਅਕਾਲੀ-ਭਾਜਪਾਈ ਸਭ ਮਿਲੇ ਹੋਏ ਨੇ ਜੀ..
ਤੇ ਨੋਟ ਵੋਟ ਵਾਲਾ ਬਿਆਨ ਤਾਂ ਚੋਣ ਕਮਿਸ਼ਨ ਨੂੰ ਵੀ ਰੜਕਣ ਲੱਗਿਆ ਹੈ, ਕਿ ਕਾਂਗਰਸੀ, ਅਕਾਲੀ ਤੇ ਭਾਜਪਾਈ ਤੁਹਾਨੂੰ ਨੋਟ ਦੇਣ ਮਨਾ ਨਾ ਕਰਨਾ, ਲੈ ਲੈਣਾ, ਪਰ Rulo ਵੋਟ ਆਪ ਨੂੰ ਹੀ ਦੇਣਾ।