ਸਿਆਸੀ ਕਾਂ

-ਮਿੰਟੂ ਬਰਾੜ
ਕੋਈ ਵੇਲਾ ਸੀ ਕਾਂ ਪਾਣੀ ਦਾ ਤਿਹਾਇਆ ਸੀ,  ਤੇ ਉਹਦੀ ਇਸ ਤੇਹ ਨੇ ਉਹਨੂੰ ਸਾਇੰਸਦਾਨ ਬਣਾ ਦਿੱਤਾ ਸੀ, ਜਾਂ ਫੇਰ ਇਹ ਕਹਿ ਲਵੋ ਕਿ ਉਹਦੀ ਲੋੜ ਨੇ ਉਹਨੂੰ ਜੁਗਾੜੀ ਬਣਾ ਦਿੱਤਾ ਸੀ। ਭਾਵੇਂ ਇਹ ਪੱਕੀ ਤੌਰ ਤੇ ਨਹੀਂ ਕਹਿ ਸਕਦੇ ਕਿ ਇਹ ਘਟਨਾ ਹੈ ਕਿੰਨੀ ਪੁਰਾਣੀ ਹੈ, ਸ਼ਾਇਦ ਜਦੋਂ ਤੋਂ ਅੱਖਰੀ ਭਾਸ਼ਾ ਹੋਂਦ ਵਿੱਚ ਆਈ ਜਾਂ ਫੇਰ ਉਸ ਤੋਂ ਵੀ ਪਹਿਲਾਂ.. .. ਜਦੋਂ ਦੰਦ ਕਥਾਵਾਂ ਪ੍ਰਚਲਿਤ ਹੋਈਆਂ।  ਪਰ ਜਦੋਂ ਤੋਂ ਮਰਜ਼ੀ ਹੋਵੇ, ਇਕ ਗੱਲ ਜੱਗ ਜ਼ਾਹਿਰ ਹੈ ਕਿ ਜਿਸ ਕਿਸੇ ਨੇ ਵੀ ਸਕੂਲ ਦਾ ਮੂੰਹ ਦੇਖਿਆ ਹੈ ਉਹ ਇਸ ਸਾਇੰਸਦਾਨੀ ਕਾਂ ਤੋਂ ਚੰਗੀ ਤਰਾਂ ਵਾਕਫ਼ ਹੈ।  ਅੱਜ ਵੀ ਜੇ ਕੋਈ ਪਿਆਸੇ ਕਾਂ ਦੀ ਗੱਲ ਕਰਦਾ ਹੈ ਤਾਂ ਹਰੇਕ ਮੂਹਰੇ ਉਹਦਾ ਬਚਪਨ ਆ ਖਲੋਂਦਾ ਹੈ। ਉਹ ਦਿਨ ਸ਼ਾਇਦ ਹੀ ਕੋਈ ਭੁੱਲ ਸਕੇ ਜਦੋਂ ਰੱਟੇ ਲਾ-ਲਾ ਕੇ ਇਸ ਕਾਂ ਨੂੰ ਇਹੋ ਜਿਹਾ ਜ਼ਿਹਨ ਚ ਬਿਠਾਇਆ ਕਿ ਅੱਜ ਤੱਕ ਇੰਜ ਮਹਿਸੂਸ ਹੁੰਦਾ .. ਜਿਵੇਂ ਪਾਣੀ ਵਾਲੇ ਘੜੇ ਵਿੱਚ ਪੱਥਰ ਕਾਂ ਨੇ ਸਾਡੇ ਮੂਹਰੇ ਹੀ ਪਾਏ ਹੋਣ।  ਸ਼ਾਇਦ ਇਹੋ ਜਿਹੇ ਲੋਕ cheap Air Jordans ਵੀ ਹੋਣ ਜੋ ਇਸ ਕਾਂਡ ਨੂੰ ਭੁੱਲ ਜਾਣ ਪਰ ਮੈਂ ਤਾਂ ਚਾਹੁੰਦਾ ਹੋਇਆ ਵੀ ਇਹਨੂੰ ਹਾਲੇ ਤੱਕ ਭੁਲਾ ਨਹੀਂ ਸਕਿਆ।  ਮੈਨੂੰ ਚੇਤੇ ਹੈ ਉਹ ਦਿਨ ਜਦੋਂ ਸਾਡੇ ਸਕੂਲ ਵਿੱਚ ਮਾਸਟਰਾਂ ਦੀ ਘਾਟ ਕਾਰਨ ਡਰਾਇੰਗ ਵਾਲੇ ਮਾਸਟਰ ਦੀ ਡਿਊਟੀ ਸਾਨੂੰ ਅੰਗਰੇਜ਼ੀ ਪੜਾਉਣ ਤੇ ਲਾ ਦਿੱਤੀ।  ਉਨਾਂ ਆਉਂਦਿਆਂ ਹੀ ਫ਼ਰਮਾਨ ਚਾੜਤਾ ਬਈ ਕੱਲ ਨੂੰ ਥਰਸੱਟੀ ਕ੍ਰੋ ਯਾਦ ਕਰ ਕੇ ਆਇਓ।  ਕਹਾਣੀ ਤਾਂ ਕਿਵੇਂ ਨਾ ਕਿਵੇਂ ਯਾਦ ਕਰ ਲਈ, ਪਰ ਸ਼ੁਰੂ ਤੋਂ ਹੀ ਦੁਨੀਆ ਨੂੰ ਹੋਰ ਨਜ਼ਰੀਏ ਨਾਲ ਦੇਖਣ ਦੀ ਆਦਤ ਨੇ ਮੈਨੂੰ ਮੁਸੀਬਤ ਵਿੱਚ ਪਾ ਦਿੱਤਾ ਸੀ।
ਹੋਇਆ ਇਉਂ ਬਈ ਜਦੋਂ ਮੈਂ ਕਹਾਣੀ ਚੇਤੇ ਕਰ ਰਿਹਾ ਸੀ ਤਾਂ ਮਨ ਅੰਦਰ ਵਿਚਾਰ ਆਇਆ ਕਿ ਕਿਉਂ ਨਾ ਕਾਂ ਵਾਲਾ ਤਜਰਬਾ ਆਪ ਕਰਕੇ ਦੇਖਿਆ ਜਾਵੇ? ਬੱਸ ਫੇਰ ਕੀ ਸੀ .. ਲੈ ਆਇਆ ਇਕ ਛੋਟਾ ਜਿਹਾ ਕੁੱਜਾ ਤੇ ਉਹ ‘ਚ ਪਾਣੀ ਪਾ ਕੇ ਠੀਕਰੀਆਂ ਸੁੱਟ ਕੇ ਦੇਖੀਆਂ ਤਾਂ ਪਾਣੀ ਨੇ ਉਤਾਂਹ ਤਾਂ ਕੀ ਆਉਣਾ ਸੀ ਉਲਟਾ ਠੀਕਰੀਆਂ ‘ਚ ਹੀ ਸਮਾ ਗਿਆ।  ਮਨ ਵਿੱਚ ਫੇਰ ਫੁਰਨਾ ਆਇਆ ਬਈ ਕਾਂ ਨੇ ਜ਼ਰੂਰ ਪੱਕੀ ਬਜਰੀ ਪਾਈ ਹੋਊ, ਸੋ ਉਹ ਵੀ ਕਰਕੇ ਦੇਖ ਲਿਆ ਪਰ ਫੇਰ ਵੀ ਪਾਣੀ ਤਾਂ ਉਤਾਂਹ ਨਾ ਆਇਆ।  ਮਨ ‘ਚ ਸਵਾਲ ਜ਼ਰੂਰ ਆ ਗਏ।  ਦੂਜੇ ਦਿਨ ਉਹੀ ਸਵਾਲ ਮਾਸਟਰ ਜੀ ਮੂਹਰੇ ਕਰ ਦਿੱਤੇ -ਬਈ ਮਾਸਟਰ ਜੀ ਜਾਂ ਤਾਂ ਕਾਂ ਝੂਠਾ ਤੇ ਜਾਂ ਫੇਰ ਵਿਚਲੀ ਗੱਲ ਕੋਈ ਹੋਰ ਈ ਆ.. ਵਿਚਾਰਾ ਮਾਸਟਰ ਤਾਂ ਪਹਿਲਾਂ ਈ ਔਖਾ ਸੀ ਅੰਗਰੇਜ਼ੀ ਕੋਲੋਂ ਤੇ ਉੱਤੋਂ ਸਾਡਾ ਪੜਾਈ ਦਾ ਸਿਸਟਮ ਕਿ ਮਾਸਟਰ ਚਾਹੇ ਜਿੰਨੇ ਮਰਜ਼ੀ ਸਵਾਲ ਕਰੀ ਜਾਵੇ ਪਰ ਉਹਨੂੰ ਜੁਆਕ ਸਵਾਲ ਨਹੀਂ ਕਰ ਸਕਦੇ।  ਮੇਰੇ ਵੱਲੋਂ ਕਾਂ ਦੀ ਕੀਤੀ ਤੌਹੀਨ ਮਾਸਟਰ ਜੀ ਤੋਂ ਬਰਦਾਸ਼ਤ ਨਾ ਹੋਈ NFL Jerseys China ਤੇ ਸਿੱਟੇ ਵਜੋਂ ਸਾਰਾ ਦਿਨ ਧੁੱਪੇ ਮੁਰਗ਼ਾ ਬਣਨਾ ਪਿਆ ਅਤੇ ਮੁਰਗ਼ਾ ਬਣੇ ਨੂੰ ਗੁਆਂਢੀਆਂ ਦੇ ਬਨੇਰੇ ਤੇ ਬੈਠਾ ਕਾਂ ਭਾਵੇਂ ਮੈਨੂੰ ਉਲਟਾ ਦਿਖ ਰਿਹਾ ਸੀ, ਪਰ ਉਹਦੀ ਕਾਂ-ਕਾਂ ਮੇਰੇ ਨਜ਼ਰੀਏ ਤੇ ਦੰਦੀਆਂ ਕੱਢ ਰਹੀ ਜਾਪਦੀ ਸੀ।  ਬੱਸ ਉਸੇ ਦਿਨ ਤੋਂ ਕਾਂ ਨਾਲ ਗੁੱਝੀ ਜੇਹੀ ਜੰਗ ਸ਼ੁਰੂ ray ban sunglasses sale ਹੋ ਗਈ ਤੇ ਜੋ ਅੱਜ ਤੱਕ ਨਿਰਵਿਘਨ ਜਾਰੀ ਹੈ।
ਉਸ ਤੋਂ ਬਾਅਦ ਜਦੋਂ ਵੀ ਮੈਂ ਕਾਂ ਨੂੰ ਦੇਖਿਆ ਤਾਂ ਇਕ ਸਾਇੰਸਦਾਨੀ ਨਹੀਂ Wholesale Jerseys ਬਲਕਿ ਇਕ ਸਿਆਸਤਦਾਨ ਦੇ ਦਰਸ਼ਨ ਮੈਨੂੰ ਇਹਦੀ ਸ਼ਕਲ ਵਿਚੋਂ ਹੋਏ।  ਕੁਝ ਕੁ ਸਾਲ ਪਹਿਲਾਂ ਮੇਰੀ ਇਸ ਸੋਚ ‘ਤੇ ਉਸ ਵਕਤ ਮੋਹਰ ਲੱਗ ਗਈ ਜਦੋਂ ਮੈਂ ਭੂਆ ਕੇ ਪਿੰਡ ਤੜਕਸਾਰ ਚੁੱਲੇ ਮੂਹਰੇ ਬੈਠਾ ਅੱਗ ਸੇਕ ਰਿਹਾ ਸੀ ਤੇ ਨਾਲੋਂ ਨਾਲ ਰੋਟੀਆਂ ਲਾਹ ਰਹੀ ਭੂਆ ਨਾਲ ਢਿੱਡ ਹੌਲਾ ਕਰੀ ਜਾ ਰਿਹਾ ਸੀ।  ਮੇਰੀ ਰੱਬ ਦੀ ਭਗਤਣੀ ਭੂਆ ਰੋਟੀਆਂ ਪਕਾਉਂਦੀ ਐਨੀ ਔਖੀ ਨਹੀਂ ਸੀ ਜਿੰਨੀ ਇਕ ਕਾਂ ਦੀ ਕਾਂ-ਕਾਂ ਨੇ ਕਰ ਰੱਖੀ ਸੀ।  ਬਥੇਰੀ ਪ੍ਰਰਾਤ ਖੜਕਾਈ ਭੂਆ ਨੇ, ਪਰ ਉਹ ਓਨਾ ਹੀ ਮਚਲੀ ਜਾਵੇ, ਕਦੇ ਔਸ ਬਨੇਰੇ ਤੇ ਕਦੇ ਔਸ ਬਨੇਰੇ ਤੇ ਤੇ ਕਦੇ ਸਿੱਧਾ ਛਾਬੇ ਵੱਲ ਨੂੰ ਆਵੇ।  ਹੁਣ ਆਪਣੀ ਤਾਂ ਪਹਿਲੇ ਦਿਨ ਤੋਂ ਈ ਕਾਂ ਹੋਰਾਂ ਨਾਲ ਅੱਖ ਮੈਲੀ ਸੀ, ਪਰ ਫੇਰ ਵੀ ਭੂਆ ਨਾਲ ਢਿੱਡ ਹੌਲਾ ਕਰਨ ਦੀ ਝਾਕ ‘ਚ ਭੂਆ ਨੂੰ ਕਹਿਤਾ ਬਈ ਭੂਆ- ਦਫ਼ਾ ਕਰ ਇਹਨੂੰ ਭੋਰਾ ਰੋਟੀ ਦਾ ਸੁੱਟ ਕੇ। ਭੂਆ ਆਂਹਦੀ, ਮੱਲਾ ਤੈਨੂੰ ਨਹੀਂ ਪਤਾ .. ਇਹ ਤਾਂ ਬਾਹਲਾ ਚੰਦਰਾ, ਇਹ ਰੋਟੀ ਨੀਂ ਖਾਂਦਾ, ਲਹੂ ਪੀਂਦਾ ।  ਏਨੀ ਗੱਲ ਸੁਣਦੇ ਅਸੀਂ ਵੀ ਪੈਰੋਂ ਛਿੱਤਰ ਲਾਹ ਮਾਰਿਆ ਉਸ ਕਾਂ ਵੱਲ ਤੇ ਪੰਜ ਸੱਤ ਛੱਡੀਆਂ ਕਰਾਰੀਆਂ ਜਿਹਾ ਗਾਲਾਂ।  ਭੂਆ ਆਂਹਦੀ ਵੇ..  ਪੜਾਕੂ ਵੀ ਇਹੋ ਜਿਹੀਆਂ ਗਾਲਾਂ ਕੱਢ ਲੈਂਦੇ ਆ ਭਾਈ?
ਮੈਂ ਕਿਹਾ- ਨਾਂ ਭੂਆ ਤੈਨੂੰ ਨਹੀਂ ਪਤਾ ਅਸਲੀ ਗੱਲ ਦਾ, ਮੇਰੀ ਤਾਂ ਪੁਰਾਣੀ ਲਾਗ-ਡਾਟ ਐ ਇਹਦੇ ਨਾਲ।
ਤੇ ਛਿੱਤਰ ਦੀ ਗੂੰਜ ਨੇ ਵੱਡੇ ਸਿਆਸਤਦਾਨ ਦੀ ਭੂਤਨੀ ਭੁਲਾ ਕੇ ਰੱਖਤੀ.. ਹੁਣ ਉਹ ਕੰਨ ‘ਚ ਪਾਇਆ ਨਹੀਂ ਸੀ ਰੜਕਦਾ.. ਮੈਂ ਭੂਆ ਨੂੰ ਅਸਲੀ ਗੱਲ ਦੱਸਣ ਲਈ ਕਾਹਲਾ ਸੀ ਤੇ ਭੂਆ ਰੋਟੀਆਂ ਲਾਹੁਣ ਲਈ ਕਾਹਲੀ ਸੀ।  ਉਹ ਕਾਹਲੀ-ਕਾਹਲੀ ਨਾਲ ਰੋਟੀਆਂ ਲਾਹੀ ਜਾਵੇ ਨਾਲੇ ਫੁੱਫੜ ਕੋਲੋਂ ਡਰੀ ਜਾਵੇ, ਜਿਹੜਾ ਘੰਟੇ ਤੋਂ ਮੋਟਰ ਸਾਈਕਲ ਤੇ ਖ਼ੁਰਜੀ ਪਾਈ ਖੜਾ ਸੀ।
ਭੂਆ ਕਹਿੰਦੀ- ਲੈ ਪੁੱਤ ਗਰਣ-ਗਰਣ ਬਾਲਣ ਡਾਹੀ ਜਾਹ, ਇਹ ਹੁਣ ਨੀ ਬੋਲਦਾ .. ਆਥਣੇ ਘੁੱਟ ਪੀ ਕੇ ਦੇਖੀਂ ਕਿਮੇ ਖਰੂਦ ਪੱਟਦਾ।
ਤੇ ਅਸੀਂ ਭੂਆ-ਭਤੀਜਾ ਇਹੋ ਜਿਹੀ ਗੱਲਾਂ ‘ਚ ਕਾਂ ਵਾਲਾ ਵਕਤ ਤਾਂ ਭੁੱਲ ਜਿਹੇ ਗਏ ਸੀ।  ਗੱਲਾਂ-ਗੱਲਾਂ ‘ਚ ਭੂਆ ਨੇ ਰੋਟੀਆਂ ਵਾਲਾ ਛਾਬਾ ਟੀਸੀ ਲਾਤਾ.. ਤੇ ਮੈਨੂੰ ਰਿੜਕਣੇ ‘ਚੋਂ ਲੱਸੀ ਵਾਲੀ ਢੋਲੀ ਭਰਨ ਨੂੰ ਕਿਹਾ। ਹਾਲੇ ਮੈਂ ਪਿੱਠ ਹੀ ਭੰਵਾਈ ਸੀ ਕਿ ਨੇੜੇ ਜਿਹੇ ਖੰਭਾਂ ਦੀ ਫੜ-ਫੜ ਜਿਹੀ ਨੇ ਕੇਰਾਂ ਤਾਂ ਕਾਲਜਾ ਈ ਕੱਢਤਾ..
ਜਦੋਂ ਨਿਗਾਹ ਛਾਬੇ ਵੱਲ ਗਈ ਤਾਂ ਅਸੀਂ ਭੂਆ-ਭਤੀਜਾ ਇਕ ਦੂਜੇ ਦੇ ਮੂੰਹ ਕੰਨੀ ਝਾਕਦੇ ਰਹਿ ਗਏ।  ਉਹ ਛਾਬੇ ਵਿੱਚ ਪਤਾ ਨਹੀਂ ਕਾਹਦੇ ਮਾਸ ਦਾ ਲੋਥੜਾ ਰੋਟੀਆਂ ਉੱਤੇ ਇੰਜ ਸਿੱਟ ਗਿਆ ਜਿਵੇਂ ਪੱਕਾ ਨਿਸ਼ਾਨੇਬਾਜ਼ ਹੋਵੇ।  ਜਿਹੜੀ ਭੂਆ ਇਕ ਬੁਰਕੀ ਕਾਂ ਨੂੰ ਨਹੀਂ ਸੀ ਪਾ ਰਹੀ ਉਸੇ ਭੂਆ ਨੇ ਸਾਰੇ ਦਾ ਸਾਰਾ ਛਾਬਾ ਕੰਧ ਉੱਤੋਂ ਦੀ ਵਗਾਹ ਕੇ ਮਾਰਿਆ ਰੂੜੀਆਂ ਤੇ।
ਮੈਂ ਆਪ ਮੁਹਾਰੇ ਹੀ ਬੋਲ ਪਿਆ – ਭੂਆ ਮੈਂ ਨਹੀਂ ਕਹਿੰਦਾ .. ਬਈ.. ਇਹ ਕਾਂ ਸਾਇੰਸਦਾਨੀ ਨੀਂ ਸਿਆਸਤਦਾਨ ਹੁੰਦੇ ਆ, ਦੇਖ ਕਿਮੇ ਸਾਡੇ ਨਾਲ ਚਾਲ ਖੇਡ ਗਿਆ, ਲੈ ਗਿਆ ਨਾ ਘਿਉ ਟੇਢੀ ਉਂਗਲ ਨਾਲ ਕੱਢ ਕੇ।
ਭੂਆ ਕਹੇ -ਪੁੱਤ ਮੈਨੂੰ ਨਹੀਂ ਤੇਰੀਆਂ ਗੱਲਾਂ ਸਮਝ ਆਉਂਦੀਆਂ।
ਅਸੀਂ ਫੇਰ ਉਹੀ ਕੰਮ ਸ਼ੁਰੂ ਕਰ ਲਿਆ.. ਚੁੱਲਾ ਤਪਾ ਲਿਆ..  ਤੇ ਵਿਚਾਰਾ ਫੁੱਫੜ ਨਾਲੇ ਖੇਤ ਕੰਮ cheap nfl jerseys ਕਰ ਰਹੇ ਕਾਮਿਆਂ ਦਾ ਸੰਸਾ ਕਰਿ ਜਾਵ.ੇ ਨਾਲੇ ਸੰਦੂਕ ਚੋਂ ਦੁਨਾਲੀ ਕੱਢ ਕੇ ਬਹਿ ਗਿਆ . ਆਂਹਦਾ- ਜਵਾਨੀ ਵੇਲੇ ਬਥੇਰੇ ਉੱਡਦੇ ਪੰਛੀ ਲਾਹੇ ਆ, ਹਾਲੇ ਵੀ ਇਹ ਟੁੱਟੀ ਡਾਂਗ .. ਏਸ ਕਾਂ ਜੋਗੀ ਤਾਂ ਹੈਗੀ ਆ।
ਮੈਂ ਝੋਕਾ ਲਾਉਂਦਾ-ਲਾਉਂਦਾ ਭੂਆ ਨੂੰ ਸਾਇੰਸਦਾਨ ਤੇ ਸਿਆਸਤਦਾਨ ਵਿਚਲਾ ਫ਼ਰਕ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗਾ।  – ਭੂਆ ਉਹ ਜਿਹੜਾ ਆਪਣਾ ਪਿਛਲਾ ਰਾਸ਼ਟਰਪਤੀ ਸੀ ਨਾ ਕਲਾਮ; ਉਹ ਸੀ ਇਕ ਸਾਇੰਸਦਾਨ ।
ਭੂਆ ਕਹਿੰਦੀ- ਕਿਹੜਾ? ਜਿਹੜਾ ਮਸਾਂ ਜਿਹੀ ਤੁਰਦਾ ਸੀ ਕਿ ਉਹ ਵੱਡੇ-ਵੱਡੇ ਜਿਹੇ ਵਾਲਾਂ ਵਾਲਾ?
ਹਾਂ-ਹਾਂ ਉਹੀ ਵੱਡੇ-ਵੱਡੇ ਵਾਲਾਂ ਵਾਲਾ, ਉਹ ਔਖਾ ਜਿਹਾ ਤੁਰਨ ਵਾਲਾ ਤਾਂ ਪਰਧਾਨ ਮੰਤਰੀ ਸੀ।
ਉਸ ਸਾਇੰਸਦਾਨ ਨੇ ਖ਼ੁਦ ਪ੍ਰਮਾਣੂ ਤਕਨੀਕ ਬਣਾਈ ਤੇ ਹੁਣ ਤੂੰ ਦੱਸ ਭੂਆ ਜਿਹਨੇ ਆਪ ਕੋਈ ਚੀਜ਼ ਬਣਾਈ ਹੋਵੇ ਉਹਨੂੰ ਵੱਧ ਪਤਾ ਹੋਊ ਕਿ ਆਪਣੇ ਪਿੰਡ ਵਾਲੇ ਅਨਪੜ ਬੂਟੇ ਨੂੰ ਵੱਧ ਪਤਾ ਹੋਊ?
ਬੱਸ ਇਹੀ ਗੱਲ ਦਾ ਦੁੱਖ ਆ ਬਈ ਅਸਲੀ ਬੰਦੇ ਦੀ ਕੋਈ ਨਹੀਂ ਸੁਣਦਾ ਕਾਂਵਾਂ ਦੀ ਕਾਂ-ਕਾਂ ਹਰੇਕ ਸੁਣੀ ਜਾਂਦਾ।  ਪੁੱਤ ਤੂੰ ਬੁਝਾਰਤਾਂ ਜਿਹੀ ਕੀ ਪਾਈ ਜਾਨਾ ਸਿੱਧਾ ਫ਼ੁੱਟ!
ਗੱਲ ਤਾਂ ਭੂਆ ਸਿੱਧੀ ਜਿਹੀ ਆ- ਬਈ ਜਦੋਂ ਆਪਣੇ ਸਰਦਾਰ ਭਾਈ ਨੇ ਆਹ ਪ੍ਰਮਾਣੂ ਸਮਝੌਤਾ ਕੀਤਾ ਤਾਂ ਸਣੇ ਕਲਾਮ ਨੇ ਕਿਹਾ – ਭਾਈ ਇਹ ਫ਼ਾਇਦੇ ਦਾ ਸੌਦਾ ਦੇਸ਼ ਲਈ।  ਪਰ ਕਿਸੇ ਨਾ ਸੁਣੀ, ਸਾਰੇ ਉਹਨਾਂ ਕਾਂਵਾਂ ਦੀ ਕਾਂ-ਕਾਂ ਸੁਣੀ ਜਾਣ ਜਿਨਾਂ ‘ਚੋਂ ਬਹੁਤਿਆਂ ਨੇ ਕਦੇ ਪਿਆਸਾ ਕਾਂ ਦੀ ਕਹਾਣੀ ਨਹੀਂ ਪੜੀ ਹੋਊ; ਪੜ ਵੀ ਕਿਵੇਂ ਸਕਦੇ ਸੀ ਜੇ ਸਕੂਲ ਦਾ ਮੂੰਹ ਦੇਖਿਆ ਹੋਵੇ ਤਾਂ ਹੀ ਕੁਝ ਸਿੱਖਣ, ਤੇ ਮਾਤੜ-ਤਮਾਤੜ ਇਹਨਾਂ ਦੀਆ ਗੱਲਾਂ ‘ਚ ਇਉਂ ਆ ਜਾਂਦੇ ਨੇ ਜਿਵੇਂ ਟੋਕੇ ‘ਚ ਬਾਂਹ ਆ ਜਾਂਦੀ ਆ, ਪਰ ਭੂਆ ਮੈਨੂੰ ਤਾਂ ਪੂਰਾ ਯਕੀਨ ਆ ਬਈ ਇਹ ਪਿਛਲੇ ਜਨਮ ‘ਚ ਜ਼ਰੂਰ ਕਾਂ ਹੋਣਗੇ।
ਹੋਰ ਤਾਂ ਹੋਰ ਭੂਆ ਵਿਚਾਰੇ ਸਰਦਾਰ ਨੂੰ ਆਪਣੇ ਸਰਦਾਰਾਂ ਨੇ ਵੀ ਐਨ ਮੌਕੇ ਤੇ ਪਿੱਠ ਦਿਖਾਤੀ ਸੀ, ਇਹ ਤਾਂ ਭਲਾ ਹੋਵੇ ਪੜੇ-ਲਿਖੇ ਲੋਕਾਂ ਦਾ ਜਿਨਾਂ ਨੇ ਓਸ ਵਕਤ ਪੱਗ ਦੀ ਲਾਜ ਰੱਖੀ।
ਇਹਨਾਂ ਕਾਮਰੇਡਾਂ ਦੀ ਵੀ ਸੁਣ ਲੈ.. ਜਦੋਂ ਵੋਟਾਂ ‘ਚ ਕਿਸੇ ਨੇ ਇਹਨਾਂ ਨੂੰ ਮੂੰਹ ਨਾ ਲਾਇਆ ਤਾਂ ਕਹਿੰਦੇ ਅਸੀਂ ਸਮੀਖਿਆ ਕੀਤੀ ਆ ਆਵਦੀ ਹਾਰ ਦੀ।  ਬੱਸ ਇਕੋ ਇਕ ਕਾਰਨ ਸਾਨੂੰ ਇਹ ਲੱਭਿਆ ਬਈ- ਜਿਹੜੇ ਕਾਮੇ ਤੇ ਕਿਰਤੀ ਹੁਣ ਤੱਕ ਸਾਡੇ ਮਗਰ ਲਗਦੇ ਸਨ, ਉਨਾਂ ਨੇ ਆਵਦੇ ਜੁਆਕ ਪੜਾ-ਲਿਖਾ ਲਏ।  ਦੱਸ ਹੁਣ ਇਹ ਤਾਂ ਇਹੀ ਚਾਹੁੰਦੇ ਸੀ ਬਈ ਸਾਡੇ ਮਗਰ ਦਾਤੀ ਹਥੌੜਾ ਲੈ ਕੇ ਤੁਰੇ ਫਿਰਨ, ਆਵਦੇ ਦਿਮਾਗ਼ ਤੋਂ ਕੰਮ ਨਾ ਲੈਣ।
ਅੱਗੋਂ ਭੂਆ ਆਂਹਦੀ- ਲੈ ਪੁੱਤ ਤੂੰ ਆਖੇਂਗਾ ਬਈ ਮੈਂ ਨਿੰਦੀ ਜਾਨੀ ਆ ਤੇਰੇ ਪ੍ਰਧਾਨ ਨੂੰ, ਭਾਵੇਂ ਤੂੰ ਗ਼ੁੱਸੇ ਈ ਹੋਵੇਂ, ਭਾਈ ਪਰ ਇਹ ਤੇਰਾ ਪਰਧਾਨ ਹੈ ਬਾਹਲਾ  ਸੰਗਾਲੂ , ਐਵੇਂ ਜੀ-ਜੀ ਜਿਹੀ ਕਰੀ ਜਾਂਦਾ, ਡਾਂਗ ਖਿੱਚ ਲੇ ਤੇਰੇ ਫੁੱਫੜ Mısır ਆਂਗੂੰ; ਆਹ ਪਿਛਲੀ ਮਾਘੀ ਵੇਲੇ ਤਾਰੂ ਕਾ ਬਚਨਾ ਰੋਜ਼ ਹੀ ਲੂਤੀਆਂ ਜਿਹੀਆਂ ਲਾਈ ਜਾਵੇ, ਇਕ ਦਿਨ ਤੇਰੇ ਫੁੱਫੜ ਤੇ ਆਪਣੇ ਸੀਰੇ ਨੇ ਚੰਗੀ ਭੁਗਤ ਸੁਆਰੀ., ਅੱਜ ਆਹ ਦਿਨ ਆ ਗਏ, ਕੰਨ ‘ਚ ਪਾਇਆ ਨੀ ਰੜਕਦਾ।
ਭੂਆ ਤੇਰੀ ਇਹ ਗੱਲ ਤਾਂ ਠੀਕ ਆ ਪਰ ਇਹ ਕੁਝ ਪਿੰਡਾਂ ‘ਚ ਤਾਂ ਹੋ ਸਕਦਾ, ਮੁਲਕਾਂ ‘ਚ ਨਹੀਂ ਹੋ ਸਕਦਾ ਤੇ ਰਹੀ ਸੰਗਾਲੂ ਦੀ ਗੱਲ, ਭੂਆ ਪੜਾਈ ਚੀਜ਼ ਹੀ ਐਸੀ ਆ ਜੀਹਦੇ ਨਾਲ ਨਿਮਰਤਾ ਆ ਹੀ ਜਾਂਦੀ ਆ।
ਲੈ ਪੁੱਤ .. ਸੀ ਉਹ ਵੀ ਚੰਗਾ ਜਿਹੜਾ ਅੱਖਾਂ ਜਿਹੀਆਂ ਮੀਚ ਕੇ ਹੌਲੀ ਹੌਲੀ ਗੱਲਾਂ ਕਰਦਾ ਹੁੰਦਾ ਸੀ ਤੇ ਮਸਾਂ ਈ ਤੁਰਦਾ ਸੀ। ਹਾਂ ਭੂਆ ਉਹ ਹੈ ਤਾਂ ਚੰਗਾ ਸੀ . ਪਰ ਉਹਦੇ ਵੀ ਪਿੱਛੇ ਕਾਂਵਾਂ ਦੀ ਡਾਰ ਸੀ ਤਾਂ ਹੀ ਤਾਂ ਜਦੋਂ ਉਹ ਘਰ ਬਹਿ ਗਿਆ ਤਾਂ ਬਾਕੀ ਕਾਂਵਾਂ ‘ਚ ਕੁਰਸੀ ਨੂੰ ਲੈ ਕੇ ਕਾਂਵਾਂ-ਰੌਲ਼ੀ ਪੈ ਗਈ।
ਭੂਆ ਕਹਿੰਦੀ- ਪੁੱਤ ਭਾਵੇਂ ਜਮਾ ਅਨਪੜ ਆਂ ਪਰ ਤੇਰੇ ਫੁੱਫੜ ਦੀ ਸਰਪੈਂਚੀ ਕਰਕੇ ਖ਼ਬਰਾਂ-ਖੁਬਰਾਂ ਦੇਖਦੀ ਰਹਿਨੀ ਆਂ ਤੇ ਮੈਂ ਤਾਂ ਤੇਰੇ ਫੁੱਫੜ ਨੂੰ ਉਸੇ ਦਿਨ ਕਹਿਤਾ ਸੀ ਬਈ ਜੇ ਆਹ ਆਪਣੇ ਆਲਾ ਬੱਦਲ ਸਹੀ ਥਾਂ ਤੇ ਵਰ ਜਾਂਦਾ, ਤਾਂ ਅਮਰ ਹੋ ਜਾਂਦਾ।  ਅਗਲੇ ਪਿਛਲੇ ਸਾਰੇ ਧੋਣੇ ਧੋ ਦਿੰਦਾ, ਕੁਲ ਤਰ ਜਾਂਦੀ ਪੁੱਤ ਏਹਦੀ ਤਾਂ, ਇਹਦੇ ਕੋਲ ਤਾਂ ਬਹਾਨਾ ਹੀ ਸੌਖਾ ਸੀ ਬਈ ਸਾਡੀ ਪੱਗ ਦੀ ਲਾਜ ਆ, ਅਸੀਂ ਤਾਂ ਸਾਰੀਆਂ ਦੀਆਂ ਸਾਰੀਆਂ ਵੋਟਾਂ ਸਾਡੇ ਸਰਦਾਰ ਭਰਾ ਨੂੰ ਪਾਵਾਂਗੇ।  ਪਰ ਕਿੱਥੇ ਵੀਰ– ਪੁੱਤ ਮੋਹ ‘ਚ ਪਿਆ ਲਾਈਲੱਗ ਹੋ ਗਿਆ, ਕੁਝ ਨਾ ਦਿਸਿਆ ਏਹਨੂੰ ਉਂਜ ਸਾਰਾ ਦਿਨ ਰੌਲਾ ਪਾਈ ਜਾਂਦਾ।
ਭੂਆ ਇਹ ਗੱਲ ਨਹੀਂ ਬਈ ਸਾਨੂੰ ਸਰਦਾਰ ਹੋ ਕੇ ਸਰਦਾਰ ਦੀ ਹੀ ਮਦਦ ਕਰਨੀ ਚਾਹੀਦੀ ਆ।  ਗੱਲ ਤਾਂ ਇਹ ਆ ਬਈ ਓਸ ਸਰਦਾਰ ਦੇ ਕੱਦ ਦਾ ਕੋਈ ਲਿਆ ਕੇ ਬਰਾਬਰ ਖੜਾ ਤਾਂ ਕਰੋ, ਤਾਂ ਹੀ ਅਸੀਂ ਕੁਝ ਹੋਰ ਸੋਚੀਏ।  ਭੂਆ ਮੇਰਾ ਵੱਸ ਚੱਲਦਾ ਤਾਂ ਮੈਂ ਤਾਂ ਸਾਰੀ ਉਮਰ ਲਈ ਆਪਣੇ ਮੁਲਕ ਦੀ ਵਾਗ਼ਡੋਰ ਇਹਨਾਂ ਦੋਹਾਂ ਦੇ ਹੱਥ ਫੜਾ ਦਿੰਦਾ। ਇਕ ਸਿਰੇ ਦਾ ਸਾਇੰਸਦਾਨੀ ਤੇ ਦੂਜਾ ਪੈਸੇ ਟਕੇ ਦਾ ਹਿਸਾਬੀ-ਕਿਤਾਬੀ, ਜਿਹਨੇ ਦੁਨੀਆ ਦੇ ਮੂਹਰੇ ਲਿਆ ਖੜਾ ਕੀਤਾ ਆਪਣੇ ਮੁਲਕ ਨੂੰ , ਫੇਰ ਸੋਨੇ ਦੀ ਚਿੜੀ ਕਹਾਉਣ ਜੋਗਾ ਕਰਤਾ ਇਹਨਾਂ ਨੇ ਸਾਡੇ ਮੁਲਕ ਨੂੰ।  ਪਰ ਜੇ ਇਹਨਾਂ ਕਾਂਵਾਂ ਦਾ ਵੱਸ ਚਲੇ ਤਾਂ ਆਪਣੇ ਮੁਲਕ ਨੂੰ ਹੱਡਾ-ਰੋੜੀ ਬਣਾ ਦੇਣ।
ਬੱਸ ਭੂਆ ਇਹਨਾਂ ਦਾ ਤਾਂ ਇੱਕੋ-ਇੱਕ ਇਲਾਜ ਛਿੱਤਰ ਈ ਆ..।  ਜਿਵੇਂ ਤੂੰ ਦੇਖਿਆ ਈ ਆ.. ਇਕ ਛਿੱਤਰ ਨੇ ਅਮਰੀਕਾ ਵਾਲੇ ਬੁਸ਼ ਦੀ ਲੀਡਰੀ ਰੋਲ਼ ਕੇ ਰੱਖਤੀ ਸੀ।  ਕਹਿੰਦੇ ਨੀ ਹੁੰਦੇ ਬਈ- ਜੁੱਤਾਂ ਮੂਹਰੇ ਭੂਤ ਵੀ ਨੱਚਦੇ ਨੇ।  ਬੱਸ ਜੇ ਲੋੜ ਹੈ ਤਾਂ ਜਾਗ੍ਰਿਤੀ ਦੀ ਲੋੜ ਹੈ।  ਜੇ ਪਿੰਡ-ਪਿੰਡ ‘ਚ ਇਹਨਾਂ ਨੂੰ ਮੂਹਰਿਓਂ ਸਵਾਲ ਪੁੱਛਣ ਵਾਲੇ ਮਿਲ ਜਾਣ ਤਾਂ ਇਹਨਾਂ ਦੀ ਮੱਤ ਟਿਕਾਣੇ ਆ ਜੇ।  ਪਰ ਭੂਆ ਇਹਨਾਂ ਦੀਆਂ ਗੱਲਾਂ ‘ਚ ਆਪਾਂ ਛੇਤੀ ਆ ਜਾਨੇ ਆ।
ਨਾ ਵੀਰ ਮੈਂ ਨਹੀਂ ਆਉਂਦੀ ਇਹਨਾਂ ਦੀਆਂ ਗੱਲਾਂ ‘ਚ ਭਾਵੇਂ ਤੇਰੇ ਫੁੱਫੜ ਤੋਂ ਪੁੱਛ ਲੈ।
ਐਨੇ ਨੂੰ ਗੁਰਦੁਆਰੇ ਵਾਲਾ ਭਾਈ ਸਪੀਕਰ ‘ਚ ਬੋਲੀ ਜਾਵੇ ਬਈ.. ਭਾਈ ਮੰਤਰੀ ਜੀ ਘੰਟੇ ਨੂੰ ਪੈਨਸ਼ਨ ਵੰਡਣ ਲਈ ਸੱਥ ‘ਚ ਆਉਣਗੇ। ਭੂਆ ਸੁਣਦੇ ਸਾਰ ਕਹਿੰਦੀ – ਨਾਂ ਪੁੱਤ ਸਾਰੇ ਲੀਡਰ ਮਾੜੇ ਨਹੀਂ ਹੁੰਦੇ .. ਆਹ ਵੇਖ ਮੰਤਰੀ ਸਾਡੇ ਪਿੰਡ ‘ਚ ਪਿਲਸਨ ਦੇਣ ਆਪ ਆਇਆ।
ਲੈ ਭੂਆ ਆ ਗਈ ਨਾ ਫੇਰ ਝਾਂਸੇ ‘ਚ, ਪਿਛਲੇ ਪੰਜ ਸਾਲਾਂ ‘ਚ ਕੈ ਬਾਰ ਆਇਆ ਥੋੜੇ ਪਿੰਡ ‘ਚ ਇਹ ਮੰਤਰੀ? ਹੁਣ ਵੋਟਾਂ ਦਾ ਵੇਲਾ ਆ ਗਿਆ ਤੇ ਇਹਨਾਂ ਦੀ ਕਾਂ-ਕਾਂ ਸ਼ੁਰੂ ਹੋ ਗਈ।
ਐਨੇ ਨੂੰ ਪਿੰਡ ਦੇ ਚੌਕੀਦਾਰ ਨੇ ਆਵਾਜ਼ ਮਾਰੀ–ਓ ਸਰਪੰਚਾ ਬਾਈ ਤੈਨੂੰ ਮੰਤਰੀ ਜੀ ਦਾ ਸੁਨੇਹਾ ਆਇਆ ਵੀ ਸੱਥ ‘ਚ ਆ ਜਾ।
ਫੁੱਫੜ ਚੁੱਪ-ਚਾਪ ਹੁਣ ਤੱਕ ਮੇਰੀ ਤੇ ਭੂਆ ਦੀ ਗੱਲ  ਸੁਣ ਰਿਹਾ ਸੀ ਉੱਖੜੇ ਕੁਹਾੜੇ ਆਂਗੂੰ ਪੈ ਗਿਆ .. ਚੌਕੀਦਾਰ ਨੂੰ ਕਹਿੰਦਾ– ਜਾ ਕਹਿ ਦੇ ਓਏ ਤੇਰੇ ਮੰਤਰੀ ਨੂੰ..  ਮੈਂ ਨੀ ਆਉਂਦਾ ! ਹੁਣ ਤੱਕ ਕਿੱਥੇ ਸੀ ਇਹ .. ਜਦੋਂ ਅਸੀਂ ਤਰਸਦੇ ਰਹੇ ਪਾਣੀ-ਬਿਜਲੀ ਨੂੰ?
ਐਵੇਂ ਭੁਲੇਖੇ ‘ਚ ਹੀ ਤੁਰੇ ਫਿਰੇ ਅਸੀਂ ਤਾਂ ਇਹਨਾਂ ਮਗਰ, ਅੱਜ ਮੇਰੀਆਂ ਅੱਖਾਂ ਖੁੱਲ ਗਈਆਂ .. ਮੁੰਡੇ ਦੀਆਂ ਗੱਲਾਂ ਸੁਣ ਕੇ ਬਈ.. ਕਾਂ ਸਿਆਸੀ ਨਹੀਂ ਹੁੰਦੇ, ਸਗੋਂ ਸਿਆਸੀ ਲੋਕ ਕਾਂ ਹੁੰਦੇ ਨੇ ਤੇ ਕਾਂ ਤਾਂ ਬੱਸ ਛਿੱਤਰਾਂ ਦੇ ਲਾਇਕ ਹੀ ਹੁੰਦੇ ਨੇ….. ..